ਚੰਡੀਗੜ੍ਹ- ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਨੂੰ ਸੋਮਵਾਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜੋ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਆਪਣੇ ਘਰ 'ਚ ਇਕਾਂਸਵਾਸ ਵਿਚ ਸੀ। ਉਨ੍ਹਾਂ ਦੇ ਬੇਟੇ ਅਤੇ ਚੋਟੀ ਦੇ ਗੋਲਫਰ ਜੀਵ ਮਿਲਖਾ ਸਿੰਘ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਮੋਹਾਲੀ 'ਚ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 91 ਸਾਲ ਦੇ ਮਿਲਖਾ ਸਿੰਘ ਬੁੱਧਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਹ ਚੰਡੀਗੜ੍ਹ 'ਚ ਆਪਣੇ ਘਰ ਵਿਚ ਇਕਾਂਤਵਾਸ 'ਚ ਸਨ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ
ਹਸਪਤਾਲ ਦੇ ਸੂਤਰਾਂ ਨੇ ਕਿਹਾ ਕਿ ਮਿਲਖਾ ਦੀ ਹਾਲਤ ਸਥਿਰ ਹੈ। ਜੀਵ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਹ ਕਮਜ਼ੋਰੀ ਮਹਿਸੂਸ ਕਰ ਰਹੇ ਸਨ ਅਤੇ ਕੱਲ ਤੋਂ ਕੁਝ ਨਹੀਂ ਖਾ ਰਹੇ ਸਨ, ਇਸ ਲਈ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਉਨ੍ਹਾਂ ਦੇ ਪੈਰਾਮੀਟਰ ਠੀਕ ਦਿਖ ਰਹੇ ਹਨ ਪਰ ਅਸੀਂ ਸੋਚਿਆ ਕਿ ਉਨ੍ਹਾਂ ਨੂੰ ਦਾਖਲ ਕਰਾਉਣਾ ਹੀ ਸੁਰੱਖਿਅਤ ਹੋਵੇਗਾ। ਹਸਪਤਾਲ 'ਚ ਉਹ ਸੀਨੀਅਰ ਡਾਕਟਰਾਂ ਦੀ ਨਿਗਰਾਨੀ 'ਚ ਰਹਿਣਗੇ।
ਇਹ ਖ਼ਬਰ ਪੜ੍ਹੋ-ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧੋਨੀ ਦੇ ‘ਨੋ ਸਪਾਰਕ’ ਵਾਲੇ ਬਿਆਨ ਨੇ ਬਦਲੀ CSK ਦੀ ਕਿਸਮਤ : ਜਗਦੀਸਨ
NEXT STORY