ਨਵੀਂ ਦਿੱਲੀ— ਵੈਸਟ ਇੰਡੀਜ਼ ਖਿਲਾਫ ਦੂਜਾ ਇਕ ਦਿਨਾਂ ਕ੍ਰਿਕਟ ਮੈਚ ਟਾਈ ਰਹਿਣ ਤੋਂ ਬਾਅਦ ਭਾਰਤੀ ਸਪਿਨਰ ਕੁਲਦੀਪ ਯਾਦਵ ਨੇ ਸਵੀਕਾਰ ਕੀਤਾ ਕਿ ਤਰੇਲ 'ਚ ਗੇਂਦਬਾਜ਼ੀ ਕਰਨ 'ਚ ਬਹੁਤ ਦਿੱਕਤ ਹੋ ਰਹੀ ਸੀ। ਭਾਰਤ ਨੇ ਬੁੱਧਵਾਰ ਨੂੰ ਦੂਜੇ ਵਨ ਡੇ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਛੈ ਵਿਕਟਾਂ 'ਤੇ 321 ਦੌੜਾਂ ਬਣਾਈਆਂ। ਜਵਾਬ 'ਚ ਵੈਸਟ ਇੰਡੀਜ਼ ਨੇ ਸ਼ਾਈ ਹੋਪ ਦੇ ਸੈਂਕੜੇ ਅਤੇ ਸ਼ਿਮਰੋਨ ਹੇਤਮੇਅਰ ਦੇ 64 ਗੇਂਦਾਂ 'ਤੇ 94 ਦੌੜਾਂ ਦੀ ਮਦਦ ਨਾਲ ਆਖਰੀ ਗੇਂਦ 'ਤੇ ਸਕੋਰ ਬਰਾਬਰ ਕਰ ਲਿਆ।
ਕੁਲਦੀਪ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੈਂਸ 'ਚ ਕਿਹਾ,' ਤਰੇਲ 'ਚ ਗੇਂਦਬਾਜ਼ੀ ਕਰਨ 'ਚ ਦਿੱਕਤ ਹੋ ਰਹੀ ਸੀ। ਗੇਂਦ 'ਤੇ ਨਮੀਂ ਆਉਣ ਕਾਰਨ ਪਕੜ ਬਣਾਉਣਾ ਮੁਸ਼ਕਲ ਹੋ ਰਿਹਾ ਸੀ ਪਰ ਤੁਹਾਨੂੰ ਅਜਿਹੇ ਹਾਲਾਤਾ 'ਤੇ ਕਾਬੂ ਪਾਉਣ ਲਈ ਕਾਫੀ ਅਭਿਆਸ ਦੀ ਜ਼ਰੂਰਤ ਹੁੰਦੀ ਹੈ।ਕੁਲਦੀਪ ਨੇ 67 ਦੌੜਾਂ ਦੇ ਕੇ ਤਿੰਨ ਵਿਕਟ ਲਏ। ਉਨ੍ਹਾਂ ਕਿਹਾ ਕਿ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਸਹੀ ਜਗ੍ਹਾ 'ਤੇ ਗੇਂਦ ਸੁੱਟਣ ਅਤੇ ਰਣਗਤੀ 'ਤੇ ਰੋਕ ਲਗਾਉਣ ਲਈ ਕਿਹਾ ਸੀ। ਪਹਿਲਾਂ ਬੱਲੇਬਾਜ਼ੀ ਦੇ ਫੈਸਲੇ 'ਤੇ ਕੁਲਦੀਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਸੀ ਕਿ ਦੂਜੀ ਪਾਰੀ 'ਚ ਵਿਕਟ ਹੌਲੀ ਹੋ ਜਾਵੇਗੀ। ਉਨ੍ਹਾਂ ਨੇ ਹੇਤਮੇਅਰ ਦੀ ਤਾਰੀਫ ਕਰਦੇ ਹੋਏ ਕਿਹਾ,' ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਗੇਂਦਬਾਜ਼ੀ ਕਰਨਾ ਕਠਿਨ ਹੈ। ਮੈਂ ਉਨ੍ਹਾਂ ਦੇ ਬੱਲੇ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਪਹਿਲਾਂ ਮੇਰੇ ਸਾਹਮਣੇ ਸਹਿਜ ਨਹੀਂ ਸਨ ਪਰ ਦੋ ਛੱਕੇ ਲਗਾਉਣ ਤੋਂ ਬਾਅਦ ਦਬਾਅ ਹਟ ਗਿਆ।'
ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਲਿਆ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ
NEXT STORY