ਮੈਡ੍ਰਿਡ : ਸੇਵਿਲਾ ਨੇ 2 ਵਾਰ ਪਛੜਨ ਤੋਂ ਬਾਅਦ ਚੰਗੀ ਵਾਪਸੀ ਕਰ ਕੇ ਸੋਮਵਾਰ ਨੂੰ ਇੱਥੇ ਵਿੱਲਾਰੀਆਲ ਖ਼ਿਲਾਫ਼ 2-2 ਨਾਲ ਡਰਾਅ ਖੇਡਿਆ ਜਿਸ ਨਾਲ ਉਹ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਤੀਜੇ ਨੰਬਰ 'ਤੇ ਪਹੁੰਚ ਗਿਆਹੈ। ਪੈਕੋ ਅਲਕਾਸੇਰ ਨੇ 18ਵੇਂ ਮਿੰਟ ਵਿਚ ਵਿੱਲਾਰੀਆਲ ਨੂੰ ਬੜ੍ਹਤ ਦਿਵਾਈ ਪਰ ਸੇਵਿਲਾ ਦੇ ਕਪਤਾਨ ਸਰਗਿਓ ਐੱਸਕੁਡੋਰੋ ਨੇ 39ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਪਾਊ ਟੋਰੇਸ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਗੋਲ ਕਰ ਕੇ ਵਿੱਲਾਰੀਆਲ ਨੂੰ ਹਾਫ ਟਾਈਮ ਤਕ ਬੜ੍ਹਤ ਤੇ ਕਰ ਦਿੱਤਾ। ਮੁਨੀਰ ਅਲ ਹਦਾਦੀ ਨੇ ਸੇਵਿਲਾ ਨੂੰ 63ਵੇਂ ਮਿੰਟ ਵਿਚ ਫਿਰ ਤੋਂ ਬਰਾਬਰੀ ਦਿਵਾ ਦਿੱਤੀ। ਇਸ ਨਾਲ ਵਿੱਲਾਰੀਆਲ ਦਾ ਪਿਛਲੇ 3 ਮੈਚਾਂ ਤੋਂ ਚੱਲ ਰਿਹਾ ਜੇਤੂ ਰੱਥ ਵੀ ਰੁੱਕ ਗਿਆ। ਸੇਵਿਲਾ ਦੇ ਹੁਣ 31 ਮੈਚਾਂ ਵਿਚ 53 ਅੰਕ ਹਨ ਤੇ ਉਹ ਰੀਅਲ ਮੈਡ੍ਰਿਡ (30 ਮੈਚਾਂ ਵਿਚ 65) ਅਤੇ ਬਾਰਸੀਲੋਨਾ (30 ਮੈਚਾਂ ਵਿਚ 65) ਤੋਂ ਬਾਅਦ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਚੌਥੇ ਸਥਾਨ 'ਤੇ ਐਟਲੈਟਿਕੋ ਮੈਡ੍ਰਿਡ ਹੈ ਜਿਸ ਦੇ 52 ਅੰਕ ਹਨ ਪਰ ਉਸ ਨੇ ਸੇਵਿਲਾ ਤੋਂ ਇਕ ਮੈਚ ਘੱਟ ਖੇਡਿਆ ਹੈ।
ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ :‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਇਹ ਖੇਡਾਂ’
NEXT STORY