ਲਾਸ ਵੇਗਾਸ– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਦੌਰ ਵਿਚ ਇਕ ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸ਼੍ਰੀਨਰਸ ਚਿਲਡਰਨਸ ਓਪਨ ਗੋਲਫ ਟੂਰਨਾਮੈਂਟ ਵਿਚ ਆਸਾਨੀ ਨਾਲ ਕੱਟ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਭਾਰਤੀ ਸਟਾਰ ਹੁਣ ਕੁਲ ਸੱਤ ਅੰਡਰ ਦੇ ਨਾਲ ਸਾਂਝੇ ਤੌਰ ’ਤੇ 30ਵੇਂ ਸਥਾਨ ’ਤੇ ਹੈ। ਪਹਿਲੇ ਦੌਰ ਤੋਂ ਬਾਅਦ ਉਹ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਸੀ।
ਲਾਹਿੜੀ ਨੇ ਦੂਜੇ ਦੌਰ ਵਿਚ ਸਿਰਫ ਦੋ ਬਰਡੀਆਂ ਬਣਾਈਆਂ ਤੇ ਇਸ ਵਿਚਾਲੇ ਇਕ ਬੋਗੀ ਕੀਤੀ। ਉਸ ਨੇ ਪੰਜਵੇਂ ਹੋਲ ਵਿਚ ਬੋਗੀ ਕੀਤੀ ਜਦਕਿ 10ਵੇਂ ਤੇ 15ਵੇਂ ਹੋਲ ਵਿਚ ਬਰਡੀ ਬਣਾਈ। ਲਾਹਿੜੀ ਪਿਛਲੇ ਹਫਤੇ ਕੱਟ ਵਿਚੋਂ ਖੁੰਝ ਗਿਆ ਸੀ, ਜਿੱਥੇ ਭਾਰਤੀ ਮੂਲ ਦੇ ਅਮਰੀਕੀ ਗੋਲਫਰ ਸਮੇਤ ਥੀਗਾਲਾ ਨੇ ਸਾਂਝੇ ਤੌਰ ’ਤੇ 8ਵਾਂ ਸਥਾਨ ਹਾਸਲ ਕੀਤਾ ਸੀ। ਥੀਗਾਲਾ (70-68) ਇਸ ਵਾਰ ਕੱਟ ਵਿਚੋਂ ਖੁੰਝ ਗਿਆ ਜਿਹੜਾ ਕਿ ਪੰਜ ਅੰਡਰ ’ਤੇ ਆਇਆ। ਸੁੰਗਜੇ ਇਮ ਅਤੇ ਚਾਡ ਰਾਮੇ 14 ਅੰਡਰ ਦੇ ਕੁਲ ਸਕੋਰ ਨਾਲ ਸਾਂਝੀ ਬੜ੍ਹਤ ’ਤੇ ਹਨ।
ਭਾਰਤੀ ਬੱਲੇਬਾਜ਼ ਫਲਾਪ ਰਹੀਆਂ, ਆਸਟਰੇਲੀਆਈ ਮਹਿਲਾ ਟੀਮ 4 ਵਿਕਟਾਂ ਨਾਲ ਜਿੱਤੀ
NEXT STORY