ਲਾ ਕਵਿੰਟਾ (ਕੈਲੀਫੋਰਨੀਆ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਡੈਜਰਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ਵਿਚ ਦੋ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 70ਵੇਂ ਸਥਾਨ 'ਤੇ ਚੱਲ ਰਿਹਾ ਹੈ। ਟੂਰਨਾਮੈਂਟ 'ਚ ਕੱਟ ਤੀਸਰੇ ਦੌਰ ਤੋਂ ਬਾਅਦ ਹੋਵੇਗਾ। ਫਿਲ ਮਿਕੇਸਸਨ (48) ਨੇ ਦਿਖਾ ਦਿੱਤਾ ਕਿ ਉਮਰ ਸਿਰਫ ਸੰਖਿਆ ਹੈ, ਉਨ੍ਹਾਂ ਨੇ 12 ਅੰਡਰ 60 ਕਾਰਡ ਖੇਡਿਆ, ਜਿਸ ਤੋਂ ਉਹ ਪੀ. ਜੀ. ਏ. ਇਤਿਹਾਸ 'ਚ 3 ਵਾਰ 60 ਜਾਂ ਇਸ ਤੋਂ ਵੱਧ ਦਾ ਕਾਰਡ ਖੇਡਣ ਵਾਲੇ ਪਹਿਲੇ ਗੋਲਫਰ ਬਣ ਗਏ। ਐੱਡਮ ਲੋਂਗ 9 ਅੰਡਰ ਦੇ ਕਾਰਡ ਨਾਲ ਦੂਸਰੇ ਸਥਾਨ 'ਤੇ ਹੈ।
MP- ਹਰਿਆਣਾ ਮੁਕਾਬਲੇ ਨਾਲ ਸ਼ੁਰੂ ਹੋਵੇਗਾ ਲੁਧਿਆਣਾ ਗੇੜ
NEXT STORY