ਲੁਧਿਆਣਾ— ਪ੍ਰੋ ਰੈਸਲਿੰਗ ਲੀਗ ਦੇ ਪੰਚਕੂਲਾ ਵਿਚ ਆਯੋਜਿਤ ਪਹਿਲੇ ਗੇੜ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਇਸ ਦਾ ਦੂਜਾ ਗੇੜ ਸ਼ਨੀਵਾਰ ਤੋਂ ਲੁਧਿਆਣਾ ਵਿਚ ਸ਼ੁਰੂ ਹੋ ਰਿਹਾ ਹੈ ਤੇ ਇਸ ਗੇੜ ਦਾ ਪਹਿਲਾ ਮੁਕਾਬਲਾ ਮੱਧ ਪ੍ਰਦੇਸ਼ ਯੋਧਾ ਤੇ ਹਰਿਆਣਾ ਹੈਮਰਸ ਵਿਚਾਲੇ ਹੋਵੇਗਾ। ਇਹ ਦੋਵੇਂ ਟੀਮਾਂ ਸੈਸ਼ਨ-4 ਵਿਚ ਅਜੇ ਤਕ ਅਜੇਤੂ ਹਨ।
ਸਾਕਸ਼ੀ ਨੇ ਦਿੱਲੀ ਸੁਲਤਾਨਸ ਨੂੰ ਦਿਵਾਈ ਜਿੱਤ : ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਏਸ਼ੀਆਈ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਫੈਸਲਾਕੁੰਨ ਮੁਕਾਬਲੇ ਵਿਚ ਹਰਾਇਆ, ਜਿਸਦੀ ਬਦੌਲਤ ਦਿੱਲੀ ਸੁਲਤਾਨਸ ਨੇ ਪ੍ਰੋ ਕੁਸ਼ਤੀ ਲੀਗ ਦੇ ਚੌਥੇ ਸੈਸ਼ਨ ਵਿਚ ਯੂ. ਪੀ. ਦੰਗਲ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।
13 ਸਾਲਾ ਮੁਸਕਾਨ ਨੇ ਕੁਸ਼ਤੀ 'ਚ ਜਿੱਤਿਆ ਸੋਨਾ
NEXT STORY