ਨਵੀਂ ਦਿੱਲੀ— ਉਭਰਦੇ ਹੋਏ ਬੈਡਮਿੰਟਨ ਖਿਡਾਰੀ ਲਕਸ਼ੇ ਸੇਨ ਸ਼ੁੱਕਰਵਾਰ ਨੂੰ ਇੱਥੇ ਨੀਦਰਲੈਂਡਸ ਦੇ ਚੋਟੀ ਦਾ ਦਰਜਾ ਪ੍ਰਾਪਤ ਮਾਰਕ ਕਾਲਜੋਵ ਦੇ ਹਟਣ ਨਾਲ ਬੈਲਜੀਅਮ ਇੰਟਰਨੈਸ਼ਨਲ ਚੈਲੰਜ ਦੇ ਸੈਮੀਫਾਈਨਲ ’ਚ ਪਹੁੰਚ ਗਏ। ਏਸ਼ੀਆਈ ਜੂਨੀਅਰ ਲਕਸ਼ੇ ਨੇ ਇਸ ਤੋਂ ਪਹਿਲਾਂ ਫਿਨਲੈਂਡ ਦੇ ਈਤੂ ਹੇਈਨੋ ਨੂੰ 21-15, 21-10 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਸੀ।
ਫਾਈਨਲ ’ਚ ਪਹੁੰਚਣ ਲਈ ਇਸ ਭਾਰਤੀ ਖਿਡਾਰੀ ਨੂੰ ਡੈਨਮਾਰਕ ਦੇ ਕਿਮ ਬਰੂਨ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ। ਲਕਸ਼ੇ ਨੇ ਇਸ ਖਿਡਾਰੀ ਨੂੰ ਮਾਰਚ ਨੂੰ ਪੋਲਿਸ ਓਪਨ ’ਚ ਹਰਾਇਆ ਸੀ। ਹੋਰ ਭਾਰਤੀ ਸ਼ਟਲਰਾਂ ’ਚ ਬੀ. ਐੱਮ. ਰਾਹੁਲ ਭਾਰਦਵਾਜ ਅਤੇ ਸ਼ਿਖਾ ਗੌਤਮ ਦਾ ਸਫਰ ਹਾਰ ਦੇ ਨਾਲ ਖਤਮ ਹੋ ਗਿਆ।
ਗੋਡੇ ਦੀ ਸੱਟ ਕਾਰਨ ਚਾਈਨਾ ਓਪਨ ਅਤੇ ਕੋਰੀਆ ਓਪਨ ਨਹੀਂ ਖੇਡਣਗੇ ਸ਼੍ਰੀਕਾਂਤ
NEXT STORY