ਜਲੰਧਰ : ਡਬਲਯੂ. ਡਬਲਯੂ. ਈ. ਦੀ ਮਹਿਲਾ ਰੈਸਲਰ ਲਾਨਾ ਦਾ ਬੀਤੇ ਦਿਨੀਂ ਸਨੈਪਚੈਟ ਅਕਾਊਂਟ ਹੈਕ ਹੋ ਗਿਆ। ਵੱਡੀ ਗੱਲ ਇਹ ਰਹੀ ਕਿ ਉਕਤ ਅਕਾਊਂਟ 'ਤੇ ਕਿਸੇ ਨੇ ਇਹ ਲਿਖ ਕੇ ਅਸ਼ਲੀਲ ਵੀਡੀਓ ਪਾ ਦਿੱਤੀ ਕਿ ਇਹ ਲਾਨਾ ਦੀ ਹੈ। ਉਕਤ ਵੀਡੀਓ ਲਾਨਾ ਦੇ ਆਫੀਸ਼ੀਅਲ ਅਕਾਊਂਟ ਸੀ. ਜੇ. ਪੈਰੀ ਤੋਂ ਅਪਲੋਡ ਹੋਈ ਸੀ, ਜਿਹੜਾ ਕਿ ਲਾਨਾ ਦੇ ਅਸਲੀ ਨਾਂ ਕੈਥਰੀਨ ਜੋਏ ਪੈਰੀ 'ਤੇ ਬਣਿਆ ਹੋਇਆ ਹੈ। ਉਥੇ ਹੀ ਆਪਣੇ ਅਕਾਊਂਟ ਤੋਂ ਅਸ਼ਲੀਲ ਵੀਡੀਓ ਅਪਲੋਡ ਹੋਣ 'ਤੇ ਲਾਨਾ ਹੈਰਾਨ ਹੋ ਗਈ। ਉਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਉਕਤ ਵੀਡੀਓ ਦੇ ਵਿਰੋਧ ਵਿਚ ਇਕ ਅਜਿਹੀ ਵੀਡੀਓ ਅਪਲੋਡ ਕੀਤੀ, ਜਿਸ ਵਿਚ ਇਕ ਮਹਿਲਾ ਚਾਹ ਪੀਂਦੇ-ਪੀਂਦੇ ਜ਼ੋਰ ਨਾਲ ਹੱਸਦੀ ਹੈ। ਓਧਰ ਸਨੈਪਚੈਟ ਆਫੀਸ਼ੀਅਲ ਨੇ ਵੀ ਅਸ਼ਲੀਲ ਕੰਟੈਂਟ ਕਾਰਨ ਉਕਤ ਵੀਡੀਓ ਨੂੰ ਲਾਨਾ ਦੇ ਅਕਾਊਂਟ ਤੋਂ ਹਟਾ ਦਿੱਤਾ।
ਦਰਅਸਲ ਵੀਡੀਓ ਦੇ ਅਸਲੀ ਹੋਣ ਦੀ ਗੱਲ ਇਸ ਲਈ ਉੱਠ ਰਹੀ ਸੀ ਕਿਉਂਕਿ ਬੀਤੇ ਸਾਲ ਹੀ ਰੈਸਲਰ ਐਡਨ ਇੰਗਲਿਸ਼ ਨੇ ਲਾਈਵ ਈਵੈਂਟ ਦੌਰਾਨ ਲਾਨਾ ਨਾਲ ਨੇੜਲੇ ਸਬੰਧ ਹੋਣ ਦੀ ਗੱਲ ਮੰਨੀ ਸੀ। ਉਸ ਨੇ ਕਿਹਾ ਸੀ ਕਿ ਉਸਦੇ ਕੋਲ ਉਹ ਸਾਰੇ ਸਬੂਤ ਵੀਡੀਓ ਦੇ ਰੂਪ ਵਿਚ ਮੌਜੂਦ ਹਨ, ਜਦੋਂ ਲਾਨਾ ਉਸਦੇ ਬੁਲਾਉਣ 'ਤੇ ਉਸਦੇ ਪ੍ਰਾਈਵੇਟ ਰੂਮ ਵਿਚ ਆ ਗਈ ਸੀ। ਵੀਡੀਓ ਮਾਹਿਰਾਂ ਦਾ ਕਹਿਣਾ ਹੈ ਕਿ ਉਕਤ ਵੀਡੀਓ ਵਿਚ ਜਿਸ ਮਹਿਲਾ ਦੀ ਆਵਾਜ਼ ਆ ਰਹੀ ਹੈ, ਉਹ ਲਾਨਾ ਦੀ ਨਹੀਂ ਹੈ। ਵੈਸੇ ਵੀ ਉਕਤ ਵੀਡੀਓ ਵਿਚ ਕਿਸੇ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ। ਅਜਿਹੇ ਵਿਚ ਸੰਭਵ ਹੈ ਕਿ ਇਹ ਵੀਡੀਓ ਲਾਨਾ ਨੂੰ ਸਿਰਫ ਬਦਨਾਮ ਕਰਨ ਦੀ ਨੀਅਤ ਨਾਲ ਹੀ ਅਪਲੋਡ ਕੀਤੀ ਗਈ ਹੈ। ਜੋ ਵੀ ਹੋਵੇ ਉਕਤ ਵੀਡੀਓ ਕਾਰਨ ਲਾਨਾ ਫਿਰ ਤੋਂ ਚਰਚਾ ਵਿਚ ਆ ਗਈ ਹੈ।
ਤਜਰਬੇਕਾਰ ਅਮਲਾ ਨੂੰ ਮਿਲੀ ਦੱਖਣੀ ਅਫਰੀਕਾ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ
NEXT STORY