ਰੀਗਾ– ਰੂਸ ਦੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਲਾਤਵੀਆ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿਚ ਰੂਸ ਤੇ ਉਸਦੇ ਸਾਂਝੇਦਾਰੀ ਬੇਲਾਰੂਸ ਦੇ ਖਿਡਾਰੀਆਂ ਨੂੰ ਖੇਡਣ ਦੀ ਮਨਜ਼ੂਰੀ ਦੇਣ ਦੀ ਸਥਿਤੀ ਵਿਚ ਇਨ੍ਹਾਂ ਖੇਡਾਂ ਦੇ ਬਾਈਕਾਟ ’ਤੇ ਵਿਚਾਰ ਕਰ ਰਿਹਾ ਹੈ।
ਲਾਤਵੀਆ ਸਮੇਤ ਯੂਰਪ ਦੀਆਂ ਵੱਖ-ਵੱਖ ਸਰਕਾਰਾਂ ਨੇ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਮਨਜ਼ੂਰੀ ਦੇਣ ਦੀ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ. ਸੀ.) ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ ਤੇ ਯੂਕ੍ਰੇਨ ਨੇ ਖੇਡਾਂ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ। ਰਾਸ਼ਟਰੀ ਓਲੰਪਿਕ ਕਮੇਟੀਆਂ ਨੇ ਹਾਲਾਂਕਿ ਆਪਣੀ ਟੀਮ ਭੇਜਣ ਨੂੰ ਲੈ ਕੇ ਚੁੱਪ ਧਾਰ ਰੱਖੀ ਹੈ। ਲਾਤਵੀਅਨ ਓਲੰਪਿਕ ਕਮੇਟੀ ਦੇ ਪ੍ਰਧਾਨ ਜਾਰਜ ਟਿੱਕਮਾਰਸ ਨੇ ਸੋਮਵਾਰ ਨੂੰ ਲਾਤਵੀਅਨ ਪਬਲਿਕ ਟੈਲੀਵਿਜ਼ਨ 'ਤੇ ਕਿਹਾ, "ਜੇਕਰ ਓਲੰਪਿਕ ਖੇਡਾਂ ਹੁਣ ਹੁੰਦੀਆਂ ਹਨ ਅਤੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਲਾਤਵੀਅਨ ਟੀਮ ਮੁਕਾਬਲੇ 'ਚ ਹਿੱਸਾ ਨਹੀਂ ਲਵੇਗੀ ।"
ਸਚਿਨ ਤੇਂਦੁਲਕਰ ਨੇ ਕੀਤਾ ਅੰਡਰ-19 ਮਹਿਲਾ ਵਿਸ਼ਵ ਕੱਪ ਜੇਤੂ ਟੀਮ ਨੂੰ ਸਨਮਾਨਿਤ
NEXT STORY