ਖੇਡ ਡੈਸਕ- ਪੰਜਾਬ ਕਿੰਗਜ਼ ਦੇ ਆਲਰਾਊਂਡਰ ਲੀਆਮ ਲਿਵਿੰਗਸਟੋਨ ਨੇ ਮੁੰਬਈ 'ਚ ਚੇਨਈ ਦੇ ਵਿਰੁੱਧ ਖੇਡਦੇ ਹੋਏ 32 ਗੇਂਦਾਂ ਵਿਚ 60 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸਦੇ ਬੱਲੇ ਤੋਂ 5 ਛੱਕੇ ਲੱਗੇ। ਲਿਵਿੰਗਸਟੋਨ ਨੇ ਇਸ ਦੌਰਾਨ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ ਵੀ ਲਗਾਇਆ, ਜੋਕਿ ਪੰਜਵੇਂ ਓਵਰ ਵਿਚ ਚੇਨਈ ਦੇ ਤੇਜ਼ ਗੇਂਦਬਾਜ਼ ਮੁਕੇਸ਼ ਚੌਧਰੀ ਦੀ ਗੇਂਦ 'ਤੇ ਲੱਗਾ। ਲੀਆਮ ਦਾ ਇਹ ਛੱਕਾ ਦੂਰ ਦਰਸ਼ਕ ਸਟੈਡ ਵਿਚ ਜਾ ਡਿੱਗਿਆ। ਦੇਖੋ ਵੀਡੀਓ-
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਸੀਜਨ ਵਿਚ ਸਭ ਤੋਂ ਲੰਬਾ ਛੱਕਾ
108 ਮੀਟਰ : ਲੀਆਮ ਲਿਵਿੰਗਸਟੋਨ (ਪੰਜਾਬ ਕਿੰਗਜ਼)
105 ਮੀਟਰ : ਲੀਆਮ ਲਿਵਿੰਗਸਟੋਨ (ਪੰਜਾਬ ਕਿੰਗਜ਼)
101 ਮੀਟਰ : ਜੋਸ ਬਟਲਰ (ਰਾਜਸਥਾਨ ਰਾਇਲਜ਼)
98 ਮੀਟਰ : ਜੋਸ ਬਟਲਰ (ਰਾਜਸਥਾਨ ਰਾਇਲਜ਼)
98 ਮੀਟਰ : ਈਸ਼ਾਨ ਕਿਸ਼ਨ (ਮੁੰਬਈ ਇੰਡੀਅਨਜ਼)
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਲਿਵਿੰਗਸਟੋਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 12 ਆਈ. ਪੀ. ਐੱਲ. ਮੁਕਾਬਲੇ ਖੇਡੇ ਹਨ, ਜਿਸ ਵਿਚ ਉਸਦੇ ਬੱਲੇ ਤੋਂ 210 ਦੌੜਾਂ ਨਿਕਲੀਆਂ ਹਨ। ਉਹ ਪਹਿਲੀ ਵਾਰ ਅਰਧ ਸੈਂਕੜਾ ਲਗਾਉਣ ਵਿਚ ਸਫਲ ਰਹੇ। ਉਹ ਹੁਣ ਤੱਕ 15 ਚੌਕੇ ਅਤੇ 14 ਛੱਕੇ ਲਗਾ ਚੁੱਕੇ ਹਨ। ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਹੁਣ ਤੱਕ ਸਫਲਤਾ ਨਹੀਂ ਮਿਲੀ। ਉਹ ਆਰ. ਸੀ. ਬੀ. ਦੇ ਵਿਰੁੱਧ 19, ਕੋਲਕਾਤਾ ਦੇ ਵਿਰੁੱਧ 19 ਤਾਂ ਹੁਣ ਚੇਨਈ ਦੇ ਵਿਰੁੱਧ 60 ਦੌੜਾਂ ਬਣਾ ਚੁੱਕੇ ਹਨ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IPL 2022 : ਪੰਜਾਬ ਦੀ ਸ਼ਾਨਦਾਰ ਜਿੱਤ, ਚੇਨਈ ਨੂੰ 54 ਦੌੜਾਂ ਨਾਲ ਹਰਾਇਆ
NEXT STORY