ਮੁੰਬਈ- ਇੰਗਲੈਂਡ ਲੀਆਮ ਲਿਵਿੰਗਸਟੋਨ ਦੇ ਆਲਰਾਊਂਡਰ ਪ੍ਰਦਰਸ਼ਨ ਅਤੇ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਐਤਵਾਰ ਨੂੰ ਇੱਥੇ ਇੰਡੀਅਨ ਸੁਪਰ ਲੀਗ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 54 ਦੌੜਾਂ ਨਾਲ ਹਰਾ ਦਿੱਤਾ। ਚੇਨਈ ਦੀ ਇਹ ਕਿਸੇ ਵੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਇਹ ਨਿਰਾਸ਼ਾਜਨਕ ਸ਼ੁਰੂਆਤ ਹੈ, ਉਸ ਨੂੰ ਲਗਾਤਾਰ ਤੀਜੀ ਹਾਰ ਦਾ ਮੂੰਹ ਦੇਖਣਾ ਪਿਆ। ਲਿਵਿੰਗਸਟੋਨ (60) ਦੇ ਅਰਧ ਸੈਂਕੜੇ ਅਤੇ ਉਸਦੀ ਸ਼ਿਖਰ ਧਵਨ (33) ਦੇ ਨਾਲ ਤੀਜੇ ਵਿਕਟ ਦੇ ਲਈ 95 ਦੌੜਾਂ ਦੀ ਸਾਂਝੇਦਾਰੀ ਨਾਲ ਪੰਜਾਬ ਕਿੰਗਜ਼ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਣ ਦੇ ਬਾਅਦ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 180 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਐਲਿਸਾ ਹੀਲੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ
ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਨਈ ਨੂੰ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਲਗਾਤਾਰ ਝਟਕੇ ਦਿੱਤੇ, ਜਿਸ ਵਿਚ ਸ਼ਿਵਮ ਦੂਬੇ ਦੀਆਂ 57 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਤੋਂ ਇਲਾਵਾ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਉਸ ਤੋਂ ਇਲਾਵਾ ਚੇਨਈ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਹੀ 23 ਦੌੜਾਂ ਬਣਾ ਸਕੇ। ਇਸ ਨਾਲ ਟੀਮ 18 ਓਵਰਾਂ ਵਿਚ 126 ਦੌੜਾਂ 'ਤੇ ਢੇਰ ਹੋ ਗਈ। ਪੰਜਾਬ ਕਿੰਗਜ਼ ਦੇ ਲਈ ਰਾਹੁਲ ਚਾਹਰ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 25 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਲਿਵਿੰਗਸਟੋਨ ਨੇ ਤਿੰਨ ਓਵਰਾਂ ਵਿਚ 25 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਅਰੋੜਾ ਨੇ 21 ਦੌੜਾਂ 'ਤੇ 2 ਵਿਕਟਾਂ ਹਾਸਲ ਕਰ ਆਈ. ਪੀ. ਐੱਲ. ਵਿਚ ਵਧੀਆ ਪ੍ਰਦਰਸ਼ਨ ਕੀਤਾ।
ਇਹ ਖ਼ਬਰ ਪੜ੍ਹੋ-ਐਲਿਸਾ ਨੇ ਤੋੜਿਆ ਗਿਲਕ੍ਰਿਸਟ ਦਾ ਰਿਕਾਰਡ, ਫਾਈਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਕ੍ਰਿਕਟਰ
ਚੇਨਈ ਨੇ ਪਾਵਰ ਪਲੇਅ ਵਿਚ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਅਤੇ 6 ਓਵਰਾਂ ਵਿਚ ਉਸਦਾ ਸਕੋਰ ਚਾਰ ਵਿਕਟਾਂ 'ਤੇ 27 ਦੌੜਾਂ ਸਨ। ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ (01) ਇਸ ਮੈਚ ਵਿਚ ਵੀ ਕੋਈ ਯੋਗਦਾਨ ਨਹੀਂ ਕਰ ਸਕੇ ਅਤੇ ਦੂਜੇ ਓਵਰ ਵਿਚ ਕਾਗਿਸੋ ਰਬਾਡਾ (ਤਿੰਨ ਓਵਰ ਵਿਚ 28 ਦੌੜਾਂ 'ਤੇ ਇਕ ਵਿਕਟ) ਦੀ ਵਧੀਆ ਲੈਂਥ 'ਤੇ ਧਵਨ ਨੂੰ ਕੈਚ ਕਰਵਾ ਬੈਠੇ। ਪੰਜਾਬ ਨੇ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ 'ਤੇ ਖਰਾਬ ਸ਼ੁਰੂਆਤ ਕੀਤੀ। ਉਸ ਨੇ ਪਾਰੀ ਦੀ ਦੂਜੀ ਹੀ ਗੇਂਦ 'ਤੇ ਆਪਣੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦਾ ਵਿਕਟ ਗੁਆ ਦਿੱਤਾ। ਟੀਮ ਅਜੇ ਇਸ ਝਟਕੇ ਤੋਂ ਉੱਭਰ ਨਹੀਂ ਸਕੀ ਕਿ ਭਾਨੁਕਾ ਰਾਜਪਕਸ਼ੇ (09) ਰਨ ਆਊਟ ਹੋ ਗਏ, ਜਿਸਨੂੰ ਧੋਨੀ ਨੇ ਆਊਟ ਕੀਤਾ। ਇਕ ਸਮੇਂ ਲੱਗ ਰਿਹਾ ਸੀ ਕਿ ਟੀਮ 200 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾ ਲਵੇਗੀ ਪਰ ਚੇਨਈ ਦੇ ਗੇਂਦਬਾਜ਼ਾਂ ਨੇ ਵਾਪਸੀ ਕੀਤੀ, ਜਿਸ ਨਾਲ ਪੰਜਾਬ ਕਿੰਗਜ਼ ਦੀ ਟੀਮ ਆਖਰੀ ਪੰਜ ਓਵਰਾਂ ਵਿਚ ਸਿਰਫ 33 ਦੌੜਾਂ ਹੀ ਬਣਾ ਸੀ ਅਤੇ ਤਿੰਨ ਵਿਕਟਾਂ (ਸ਼ਾਹਰੁਖ ਖਾਨ, ਸਮਿੱਥ ਅਤੇ ਰਾਹੁਲ ਚਾਹਰ) ਗੁਆ ਦਿੱਤੀਆਂ ਕਾਗਿਸੋ ਰਬਾਡਾ ਨੇ ਅਜੇਤੂ 12 ਅਤੇ ਰਾਹੁਲ ਨੇ 12 ਦੌੜਾਂ ਬਣਾਈਆਂ।
ਪਲੇਇੰਗ ਇੰਲੈਵਨ-
ਚੇਨਈ ਸੁਪਰ ਕਿੰਗਜ਼ :- ਰਿਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਤਾਬੀ ਰਾਇਡੂ, ਡੇਵੋਨ ਕਾਨਵੇ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ (ਕਪਤਾਨ), ਐੱਮ. ਐੱਸ. ਧੋਨੀ (ਵਿਕਟਕੀਪਰ) ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਤੁਸ਼ਾਰ ਪਾਂਡੇ।
ਪੰਜਾਬ ਕਿੰਗਜ਼ :- ਮਯੰਕ ਅਗਰਵਾਲ (ਕਪਤਾਨ) , ਸ਼ਿਖਰ ਧਵਨ, ਲੀਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ, ਸ਼ਾਹਰੁਖ਼ ਖ਼ਾਨ, ਹਰਪ੍ਰੀਤ ਬਰਾੜ, ਓਡੀਅਨ ਸਮਿਥ, ਰਾਜ ਬਾਵਾ, ਕਗਿਸੋ ਰਬਾਡਾ, ਅਰਸ਼ਦੀਪ ਸਿੰਘ, ਰਾਹੁਲ ਚਾਹਰ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
CSK v PBKS : ਧੋਨੀ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਇਕਲੌਤੇ ਦੂਜੇ ਭਾਰਤੀ
NEXT STORY