ਲੰਡਨ - ਇਕ ਦਿਨ ਪਹਿਲਾਂ ਹੀ 2600 ਰੇਟਿੰਗ ਅੰਕ ਛੂਹਣ ਵਾਲੇ ਵਿਸ਼ਵ ਦੇ ਸਭ ਤੋਂ ਨੌਜਵਾਨ ਗ੍ਰੈਂਡ ਮਾਸਟਰ ਬਣਨ ਵਾਲੇ ਮੌਜੂਦਾ ਵਿਸ਼ਵ ਅੰਡਰ-18 ਚੈਂਪੀਅਨ ਆਰ. ਪ੍ਰਗਿਆਨੰਦਾ ਨੇ 8ਵੇਂ ਰਾਊਂਡ ਵਿਚ ਹਮਵਤਨ ਮੌਜੂਦਾ ਰਾਸ਼ਟਰੀ ਜੇਤੂ ਤੇ ਚੋਟੀ ਦਰਜਾ ਪ੍ਰਾਪਤ ਅਰਵਿੰਦ ਚਿਦਾਂਬਰਮ ਨਾਲ ਡਰਾਅ ਖੇਡਦੇ ਹੋਏ ਆਪਣੇ ਖਿਤਾਬ ਜਿੱਤਣ ਦੀ ਸੰਭਾਵਨਾ ਨੂੰ ਬਣਾਈ ਰੱਖਿਆ ਹੈ।
ਅਰਵਿੰਦ ਤੇ ਪ੍ਰਗਿਆਨੰਦਾ ਵਿਚਾਲੇ ਕਿਊ. ਜੀ. ਡੀ. ਓਪਨਿੰਗ ਵਿਚ ਜ਼ੋਰਦਾਰ ਮੁਕਾਬਲਾ ਹੋਇਆ ਤੇ ਇਹ 59 ਚਾਲਾਂ ਤਕ ਚੱਲਣ ਤੋਂ ਬਾਅਦ ਬਰਾਬਰੀ 'ਤੇ ਖਤਮ ਹੋਇਆ। ਇਸ ਤੋਂ ਬਾਅਦ ਪ੍ਰਾਗਿਆ 7 ਅੰਕਾਂ ਦੇ ਨਾਲ ਬੜ੍ਹਤ ਉੱਤੇ ਤਾਂ ਹੈ ਪਰ ਦੂਜੇ ਬੋਰਡ 'ਤੇ ਆਸਟਰੇਲੀਆ ਦੇ ਗ੍ਰੈਂਡ ਮਾਸਟਰ ਅੰਟੋਨ ਸਿਮਰਨੋਵ ਨੇ ਇੰਗਲੈਂਡ ਦੇ ਗਾਰਡਨ ਸਟੀਫਨ ਨੂੰ ਹਰਾਉਂਦਿਆਂ ਖਿਤਾਬ 'ਤੇ ਆਪਣਾ ਦਾਅਵਾ ਵੀ ਬਰਕਰਾਰ ਰੱਖਿਆ ਹੈ ਤੇ ਉਹ ਵੀ 7 ਅੰਕਾਂ 'ਤੇ ਖੇਡ ਰਿਹਾ ਹੈ।
ਭਾਰਤੀ ਵਾਲੀਬਾਲ ਸੰਘ ਨੂੰ ਝਟਕਾ, ਬਰਕਰਾਰ ਰਹੇਗੀ ਮੌਜੂਦਾ ਸਥਿਤੀ
NEXT STORY