ਸਪੋਰਟਸ ਡੈਸਕ- ਰਿਆਲਿਟੀ ਸ਼ੋਅ 'ਬਿਗ ਬੋਸ 18' 'ਚ ਆਈ ਈਡਨ ਰੋਜ਼ ਉਂਝ ਤਾਂ ਸਕਰੀਨ 'ਤੇ ਨਜ਼ਰ ਨਹੀਂ ਆ ਰਹੀ ਪਰ ਈਵੈੰਟਸ ਅਤੇ ਪਬਲਿਕ 'ਚ ਸਪਾਟ ਜ਼ਰੂਰ ਹੋ ਜਾਂਦੀ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਈਡਨ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ।

ਈਡਨ ਨੇ ਦੱਸਿਆ ਕਿ ਉਹ ਕ੍ਰਿਕਟਰ ਸ਼੍ਰੇਅਸ ਅਈਅਰ (ਸਰਪੰਚ ਸਾਬ੍ਹ) ਦੇ ਪਿਆਰ 'ਚ ਦੀਵਾਨੀ ਹੈ। ਈਡਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਉਸਨੂੰ ਕ੍ਰਿਕਟਰ ਸ਼੍ਰੇਅਸ ਅਈਅਰ ਬਹੁਤ ਪਸੰਦ ਹਨ, ਇੰਨੇ ਪਸੰਦ ਹਨ ਕਿ ਉਸਨੇ ਤਾਂ ਸ਼੍ਰੇਅਰ ਨੂੰ ਆਪਣਾ ਪਤੀ ਵੀ ਮੰਨ ਲਿਆ ਹੈ।

ਦਿਲੋਂ ਉਹ ਸ਼੍ਰੇਅਸ ਨਾਲ ਵਿਆਹ ਵੀ ਕਰ ਚੁੱਕੀ ਹੈ। ਇੰਨਾ ਹੀ ਨਹੀਂ ਉਹ ਸ਼੍ਰੇਅਰ ਨੂੰ ਇੰਨਾ ਪਿਆਰ ਕਰਦੀ ਹੈ ਕਿ ਖੁਦ ਨੂੰ ਕ੍ਰਿਕਟਰ ਦੇ ਦੋ ਬੱਚਿਆਂ ਦੀ ਮਾਂ ਵੀ ਮੰਨ ਚੁੱਕੀ ਹੈ।

ਹਾਲਾਂਕਿ, ਸ਼੍ਰੇਅਸ, ਈਡਨ ਨੂੰ ਕਿੰਨਾ ਪਸੰਦ ਕਰਦੇ ਹਨ, ਇਸ ਬਾਰੇ ਉਸਨੇ ਕੁਝ ਨਹੀਂ ਕਿਹਾ ਪਰ ਇੰਨਾ ਜ਼ਰੂਰ ਹੈ ਕਿ ਈਡਨ, ਸ਼੍ਰੇਅਸ ਨੂੰ ਬਹੁਤ ਪਸੰਦ ਕਰਦੀ ਹੈ।

ਈਡਨ ਨੂੰ ਕ੍ਰਿਕਟ ਦੇਖਣ ਦਾ ਕਾਫੀ ਸ਼ੌਂਕ ਹੈ। ਕੁਝ ਦਿਨ ਪਹਿਲਾਂ ਹੋਏ IPL 'ਚ ਸ਼੍ਰੇਅਰ ਦੀ ਪਾਰੀ ਅਤੇ ਖੇਡ ਦੇਖ ਕੇ ਈਡਨ ਕਾਫੀ ਆਕਰਸ਼ਿਤ ਹੋਈ ਸੀ।

ਸ਼੍ਰੇਅਸ, ਪ੍ਰੀਤੀ ਜ਼ਿੰਟਾ ਦੀ ਟੀਮ ਪੰਜਾਬ ਕਿੰਗਜ਼ ਵੱਲੋਂ ਖੇਡੇ ਸਨ, ਉਹ ਟੀਮ ਦੇ ਕਪਤਾਨ ਵੀ ਰਹੇ ਪਰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ।
'ਜੇ ਕਾਬੂ ਨ੍ਹੀਂ ਹੁੰਦੀ ਭੀੜ ਤਾਂ ਕਿਉਂ ਕਰਦੇ ਓ ਰੋਡ ਸ਼ੋਅ', ਗੌਤਮ ਗੰਭੀਰ ਨੇ ਪਾਈ ਝਾੜ
NEXT STORY