ਮੁੰਬਈ- ਟਾਪ ਆਰਡਰ ਦੀ ਨਾਕਾਮੀ ਕਾਰਨ ਆਪਣੇ ਸ਼ੁਰੁਆਤੀ ਮੈਚ ਗੁਆਉਣ ਵਾਲੀ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਤੇ ਨਵੀਂ ਟੀਮ ਲਖਨਊ ਸੁਪਰ ਜਾਇੰਟਸ ਵੀਰਵਾਰ ਨੂੰ ਇੱਥੇ ਇਕ-ਦੂਜੇ ਖਿਲਾਫ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ’ਚ ਆਪਣਾ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕਰਨਗੀਆਂ। ਇਨ੍ਹਾਂ ਦੋਨਾਂ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਨ੍ਹਾਂ ਦੀ ਹਾਰ ਦਾ ਕਾਰਨ ਟਾਪ ਆਰਡਰ ਦੇ ਬੱਲੇਬਾਜ਼ਾਂ ਦਾ ਨਾ ਚੱਲ ਸਕਣਾ ਸੀ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਬ੍ਰੇਬੋਰਨ ਸਟੇਡੀਅਮ ’ਚ ਹੋਣ ਵਾਲੇ ਮੈਚ ’ਚ ਉਹ ਇਸ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੀਆਂ। ਆਈ. ਪੀ. ਐੱਲ. ਦਾ ਮੌਜੂਦਾ ਸੈਸ਼ਨ ਅਜੇ ਸ਼ੁਰੂ ਹੋਇਆ ਰ ਟਾਸ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਅਜਿਹੇ ’ਚ ਕੋਈ ਵੀ ਟੀਮ ਟਾਸ ਜਿੱਤਣ ’ਤੇ ਫੀਲਡਿੰਗ ਕਰਨਾ ਹੀ ਪਸੰਦ ਕਰ ਰਹੀ ਹੈ। ਚੇਨਈ ਤੇ ਲਖਨਊ ਦੋਵਾਂ ਨੂੰ ਵਾਨਖੇੜੇ ਸਟੇਡੀਅਮ ’ਚ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਮੈਚ ਗੁਆਉਣਾ ਪਿਆ ਸੀ ਤੇ ਬ੍ਰੇਬੋਰਨ ਸਟੇਡੀਅਮ ’ਚ ਵੀ ਹਾਲਾਤ ਵੱਖ ਨਹੀਂ ਹਨ, ਜਿੱਥੇ ਦੂਜੀ ਪਾਰੀ ਦੌਰਾਨ ਓਸ ਕਾਫ਼ੀ ਪ੍ਰਭਾਵ ਪਾ ਸਕਦੀ ਹੈ। ਲਖਨਊ ਦੇ ਕਪਤਾਨ ਲੋਕੇਸ਼ ਰਾਹੁਲ ਤੇ ਸਟਾਰ ਸਲਾਮੀ ਬੱਲੇਬਾਜ ਕਵਿੰਟਨ ਡਿ ਕੌਕ ਪਹਿਲੇ ਮੈਚ ’ਚ ਨਹੀਂ ਚੱਲ ਸਕੇ ਸਨ ਤੇ ਉਹ ਇਸ ਦੀ ਭਰਪਾਈ ਇਸ ਮੈਚ ’ਚ ਕਰਨਾ ਚਾਹੁੰਣਗੇ। ਰਾਹੁਲ ਨੂੰ ਅੱਗੇ ਵਧ ਕੇ ਅਗਵਾਈ ਕਰਨ ਦੀ ਜ਼ਰੂਰਤ ਹੈ, ਕਿਉਂਕਿ ਆਈ. ਪੀ. ਐੱਲ. ’ਚ ਉਨ੍ਹਾਂ ਦੇ ਕਪਤਾਨੀ ਕੌਸ਼ਲ ਦਾ ਵੀ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਚੇਨਈ ਨੂੰ ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪਹਿਲੇ ਮੈਚ ’ਚ ਉਹ ਕੇਵਲ 131 ਦੌੜਾਂ ਹੀ ਬਣੀਆ ਸਨ। ਮੋਇਨ ਅਲੀ ਦੀ ਵਾਪਸੀ ਨਾਲ ਟੀਮ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਤੋਂ ਇਲਾਵਾ ਡਵੇਨ ਪ੍ਰਿਟੋਰੀਅਸ ਵੀ ਚੋਣ ਲਈ ਉਪਲੱਬਧ ਰਹਿਣਗੇ। ਪਹਿਲੇ ਮੈਚ ’ਚ ਮਹਿੰਦਰ ਸਿੰਘ ਧੋਨੀ ਨੇ ਆਪਣੀ ਪੁਰਾਣੀ ਝਲਕ ਵਿਖਾਈ ਪਰ ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਡੇਵੋਨ ਇਕਾਨਵੇਂ ਤੇ ਅੰਬਾਤੀ ਰਾਇਡੂ ਨਹੀਂ ਚੱਲੇ ਸਨ। ਨਵ-ਨਿਯੁਕਤ ਕਪਤਾਨ ਰਵਿੰਦਰ ਜਡੇਜਾ ਵੀ ਵੱਡਾ ਸਕੋਰ ਬਣਾਉਣ ਦੀ ਕੋਸ਼ਿਸ਼ ਕਰਨਗੇ ਪਰ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੋਇਨ ਨੂੰ ਕਿਸ ਦੀ ਜਗ੍ਹਾ ’ਤੇ ਪਲੇਇੰਗ-11 ’ਚ ਲਿਆ ਜਾਂਦਾ ਹੈ ਤੇ ਨੰਬਰ 3 ’ਤੇ ਕੌਣ ਬੱਲੇਬਾਜ਼ੀ ਲਈ ਉੱਤਰੇਗਾ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਐਰਿਕਸਨ ਨੇ ਪਾਰਕੇਨ ਸਟੇਡੀਅਮ ’ਚ ਵਾਪਸੀ ’ਤੇ ਦਾਗਿਆ ਗੋਲ
NEXT STORY