ਮੁੰਬਈ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਜੀਵਨ ’ਤੇ ਬਣਨ ਵਾਲੀ ਬਾਇਓਪਿਕ ’ਤੇ ‘ਲਵ ਫਿਲਮਜ਼’ ਦੇ ਬੈਨਰ ਹੇਠਾਂ ਕੰਮ ਚੱਲ ਰਿਹਾ ਹੈ। ਨਿਰਦੇਸ਼ਕ ਲਵ ਰੰਜਨ ਅਤੇ ਅੰਕੁਰ ਗਰਗ ਵੱਲੋਂ ਸਥਾਪਿਤ ਪ੍ਰੋਡਕਸ਼ਨ ਹਾਊਸ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਬਿਆਨ ਜਾਰੀ ਕਰਕੇ ਇਸ ਦਾ ਐਲਾਨ ਕੀਤਾ। ਪ੍ਰੋਡਕਸ਼ਨ ਹਾਊਸ ਨੇ ਕਿਹਾ, ‘ਅਸੀਂ ਇਹ ਐਲਾਨ ਕਰਦੇ ਹੋਏ ਬੇਹੱਦ ਰੋਮਾਂਚਿਤ ਮਹਿਸੂਸ ਕਰ ਰਹੇ ਹਾਂ ਕਿ ਲਵ ਫਿਲਮਜ਼ ਵੱਲੋਂ ਦਾਦਾ ਸੌਰਵ ਗਾਂਗੁਲੀ ਦੀ ਬਾਇਓਪਿਕ ਬਣਾਈ ਜਾਏਗੀ।’ ਨਿਰਮਾਤਾਵਾਂ ਨੇ ਕਿਹਾ, ‘ਇਹ ਜ਼ਿੰਮੇਦਾਰੀ ਮਿਲਣ ਨਾਲ ਅਸੀਂ ਬੇਹੱਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਸ਼ਾਨਦਾਰ ਫ਼ਿਲਮ ਬਣੇਗੀ।’
ਇਹ ਵੀ ਪੜ੍ਹੋ: IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ
ਗਾਂਗੁਲੀ, ਜਿਨ੍ਹਾਂ ਨੂੰ ਦਾਦਾ ਕਿਹਾ ਜਾਂਦਾ ਹੈ, ਭਾਰਤੀ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਸਫ਼ਲ ਕਪਤਾਨਾਂ ਵਿਚੋਂ ਇਕ ਰਹੇ ਹਨ। ਮੌਜੂਦਾ ਸਮੇਂ ਵਿਚ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਦੇ ਰੂਪ ਵਿਚ ਕੰਮ ਕਰ ਰਹੇ ਹਨ। ਗਾਂਗੁਲੀ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਜੀਵਨ ’ਤੇ ਇਕ ਬਾਇਓਪਿਕ ਫ਼ਿਲਮ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸਾਬਕਾ ਦਿੱਗਜ ਕ੍ਰਿਕਟਰ ਨੇ ਇੰਸਟਾਗ੍ਰਾਮ ’ਤੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਲਿਖਿਆ, ‘ਆਓ ਇਸ ਗੇਂਦ ਨਾਲ ਚੱਲਦੇ ਹਾਂ।’ ਉਨ੍ਹਾਂ ਲਿਖਿਆ, ‘ਕ੍ਰਿਕਟ ਹੀ ਮੇਰੇ ਜੀਵਨ ਵਿਚ ਸਭ ਕੁੱਝ ਰਿਹਾ ਹੈ, ਇਸ ਨੇ ਮੈਨੂੰ ਆਤਮਵਿਸ਼ਵਾਸ ਨਾਲ ਸਿਰ ਉਚਾ ਕਰਕੇ ਅੱਗੇ ਵਧਣ ਦੀ ਸਮਰਥਾ ਪ੍ਰਦਾਨ ਕੀਤੀ। ਮੈਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਬੇਹੱਦ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ ਕਿ ਲਵ ਫ਼ਿਲਮਜ਼ ਵੱਲੋਂ ਮੇਰੀ ਜੀਵਨ ਯਾਤਰਾ ’ਤੇ ਇਕ ਫ਼ਿਲਮ ਬਣਾਈ ਜਾਏਗੀ।’
ਇਹ ਵੀ ਪੜ੍ਹੋ: ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ‘ਮਹਿਲਾ ਕ੍ਰਿਕਟ’ ’ਤੇ ਲਾਈ ਪਾਬੰਦੀ, ਕਿਹਾ- ਇਸਲਾਮ ਨਹੀਂ ਦਿੰਦਾ ਇਜਾਜ਼ਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਖੇਡਾਂ ’ਤੇ ਪਾਬੰਦੀ ਕਾਰਨ ਅਫ਼ਗਾਨਿਸਤਾਨ ਪੁਰਸ਼ ਟੀਮ ਦੀ ਨਹੀਂ ਕਰਾਂਗੇ ਮੇਜ਼ਬਾਨੀ : ਕ੍ਰਿਕਟ ਆਸਟ੍ਰੇਲੀਆ
NEXT STORY