ਮੈਲਬੋਰਨ (ਭਾਸ਼ਾ)-ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਸਪੱਸ਼ਟ ਕੀਤਾ ਕਿ ਤਾਲਿਬਾਨ ਦੇ ਸ਼ਾਸਨ ’ਚ ਔਰਤਾਂ ਨੂੰ ਖੇਡਣ ਦੀ ਇਜਾਜ਼ਤ ਨਾ ਮਿਲਣ ’ਤੇ ਉਹ ਅਗਲੇ ਮਹੀਨੇ ਅਫ਼ਗਾਨਿਸਤਾਨ ਦੀ ਪੁਰਸ਼ ਟੀਮ ਦੀ ਮੇਜ਼ਬਾਨੀ ਨਹੀਂ ਕਰਨਗੇ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਉਪ ਮੁਖੀ ਅਹਿਮਦੁੱਲ੍ਹਾ ਵਾਸਿਕ ਦੇ ਹਵਾਲੇ ਤੋਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਔਰਤਾਂ ਲਈ ਕ੍ਰਿਕਟ ਖੇਡਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਕਿਹਾ ਸੀ, “ਇਹ ਮੀਡੀਆ ਦਾ ਯੁੱਗ ਹੈ, ਜਿਸ ’ਚ ਫੋਟੋਆਂ ਅਤੇ ਵੀਡਿਓ ਦੇਖੇ ਜਾਣਗੇ। ਇਸਲਾਮ ਅਤੇ ਇਸਲਾਮਿਕ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਅਜਿਹੀਆਂ ਖੇਡਾਂ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ, ਜਿਸ ’ਚ ਸਰੀਰ ਦਿਖਦਾ ਹੋਵੇ।’’ ਕ੍ਰਿਕਟ ਆਸਟ੍ਰੇਲੀਆ ਨੇ ਇਕ ਬਿਆਨ ’ਚ ਕਿਹਾ। ‘‘ਕ੍ਰਿਕਟ ਆਸਟ੍ਰੇਲੀਆ ਦੁਨੀਆ ਭਰ ’ਚ ਮਹਿਲਾ ਕ੍ਰਿਕਟ ਦੇ ਵਿਕਾਸ ਨੂੰ ਕਾਫ਼ੀ ਮਹੱਤਵ ਦਿੰਦਾ ਹੈ। ਸਾਡਾ ਮੰਨਣਾ ਹੈ ਕਿ ਖੇਡਾਂ ਸਾਰਿਆਂ ਲਈ ਹਨ ਅਤੇ ਹਰ ਪੱਧਰ ’ਤੇ ਔਰਤਾਂ ਨੂੰ ਖੇਡਣ ਦੇ ਬਰਾਬਰ ਅਧਿਕਾਰ ਹਨ।
ਇਹ ਵੀ ਪੜ੍ਹੋ : ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਗੋਲਫਰ ਬਣੇ ਜੀਵ ਮਿਲਖਾ ਸਿੰਘ
ਇਸ ’ਚ ਕਿਹਾ ਗਿਆ ਹੈ ਕਿ ਜੇ ਅਫਗਾਨਿਸਤਾਨ ’ਚ ਮਹਿਲਾ ਖੇਡਾਂ ’ਤੇ ਪਾਬੰਦੀ ਦੀਆਂ ਖ਼ਬਰਾਂ ਸਹੀ ਹਨ ਤਾਂ ਅਸਂ ਹੋਬਰਟ ’ਚ ਹੋਣ ਵਾਲੇ ਇਸ ਟੈਸਟ ਦੀ ਮੇਜ਼ਬਾਨੀ ਨਹੀਂ ਕਰਾਂਗੇ। ਅਸੀਂ ਆਸਟ੍ਰੇਲੀਆ ਅਤੇ ਤਸਮਾਨੀਆ ਸਰਕਾਰ ਦਾ ਇਸ ਮਹੱਤਵਪੂਰਨ ਮੁੱਦੇ ’ਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ।’’ਆਸਟ੍ਰੇਲੀਆਈ ਕ੍ਰਿਕਟਰ ਸੰਘ ਨੇ ਵੀ ਕ੍ਰਿਕਟ ਆਸਟ੍ਰੇਲੀਆ ਦਾ ਸਮਰਥਨ ਕੀਤਾ ਹੈ। ਇਸ ’ਚ ਕਿਹਾ ਗਿਆ, “ਅਫ਼ਗਾਨਿਸਤਾਨ ’ਚ ਜੋ ਹੋ ਰਿਹਾ ਹੈ, ਉਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ। ਅਸੀਂ ਚਾਹੁੰਦੇ ਹਾਂ ਕਿ ਰਾਸ਼ਿਦ ਖਾਨ ਵਰਗੇ ਖਿਡਾਰੀ ਆਸਟ੍ਰੇਲੀਆ ਖ਼ਿਲਾਫ ਖੇਡਣ ਪਰ ਜੇਕਰ ਰੋਯਾ ਸਮੀਮ ਅਤੇ ਉਨ੍ਹਾਂ ਦੀ ਸਾਥੀ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਨਹੀਂ ਮਿਲਦੀ ਹੈ ਤਾਂ ਇਹ ਟੈਸਟ ਮੈਚ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਖੇਡ ਮੰਤਰੀ ਰਿਚਰਡ ਕੋਲਬੈਕ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਤੋਂ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਸੀ।
IPL ਦੇ ਦੂਜੇ ਪੜਾਅ ’ਚ 30,000 RTPCR ਟੈਸਟ ਕਰਾਏਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ
NEXT STORY