ਨਵੀਂ ਦਿੱਲੀ— ਦਿੱਲੀ ਦੇ ਕਨਾਟ ਪਲੇਸ ਦੀ ਰੀਗਲ ਬਿਲਡਿੰਗ ਦੇ ਦੂਜੇ ਫਲੋਰ 'ਚ ਪਿਛਲੇ ਸਾਲ ਮੈਡਮ ਤੁਸਾਦ ਮਿਊਜ਼ੀਅਮ ਖੋਲਿਆ ਗਿਆ ਸੀ, ਜਿਸ 'ਚ ਮਹਾਤਮਾ ਗਾਂਧੀ, ਪ੍ਰਧਾਨਮੰਤਰੀ ਨਰਿੰਦਰ ਮੋਦੀ, ਅਮਿਤਾਭ ਬੱਚਨ, ਸਚਿਨ ਤੇਂਦੁਲਕਰ , ਸ਼ਾਹਰੁਖ ਖਾਨ, ਸਲਮਾਨ ਖਾਨ, ਰਿਤਿਕ ਰੋਸ਼ਨ, ਕਪਿਲ ਦੇਵ, ਰਾਜ ਕਪੂਰ, ਕਪਿਲ ਦੇਵ, ਅਨਿਲ ਕਪੂਰ ਸਮੇਤ 50 ਦੇਸ਼ਾਂ-ਵਿਦੇਸ਼ਾਂ ਦੇ ਪ੍ਰਸਿੱਧ ਲੋਕਾਂ ਦੇ ਪੁਤਲੇ ਲੱਗੇ ਹਨ। ਪਰ ਇਨ੍ਹਾਂ ਦਿਨ੍ਹਾਂ 'ਚ ਇਹ ਮਿਊਜ਼ੀਅਮ ਪੁਤਲਿਆਂ ਨੂੰ ਨੁਕਸਾਨ ਪਹੁੰਚਾਏ ਜਾਣ ਦੇ ਕਾਰਨ ਚਰਚਾ 'ਚ ਹੈ।
ਹਾਲ ਹੀ 'ਚ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵਿਰਾਟ ਕੋਹਲੀ ਦੇ ਪੁਤਲਾ ਲਾਇਆ ਗਿਆ, ਪਰ ਫੈਨਜ਼ ਨੇ ਉਨ੍ਹ੍ਹਾਂ ਦਾ ਸੱਜਾ ਕੰਨ ਤੋੜ ਦਿੱਤਾ। ਇਹ ਮਾਮਲਾ ਵਿਰਾਟ ਕੋਹਲੀ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਕਿਸੇ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁਤਲੇ ਦੇ ਵਾਲ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਉਥੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਅੰਗੂਠੀ ਵੀ ਗਾਇਬ ਹੋ ਗਈ, ਜਦਕਿ ਆਪਣੇ ਦਮਦਾਰ ਅਦਾਕਾਰੀ ਦੇ ਕਾਰਨ ਚਰਚਾ 'ਚ ਰਹਿਣ ਵਾਲੇ ਰਿਤਿਕ ਰੋਸ਼ਨ ਦੇ ਸ਼ਰੀਰ 'ਤੇ ਨਹੂੰਆਂ ਦੇ ਨਿਸ਼ਾਨ ਸਨ। ਇਸ ਨਾਲ ਪੁਤਲੇ ਨੂੰ ਬਹੁਤ ਨੁਕਸਾਨ ਪਹੁੰਚਿਆਂ ਹੈ।
ਦਰਅਸਲ , ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮਸ਼ਹੂਰ ਹਸਤੀਆਂ ਦੇ ਪੁਤਲਿਆਂ ਨੂੰ ਛੂਹਣ ਅਤੇ ਫੋਟੋ ਲੈਣ ਦੀ ਆਗਿਆ ਹੈ। ਇਸ ਲਈ ਹਰ ਕੋਈ ਆਸਾਨੀ ਨਾਲ ਪੁਤਲਿਆਂ ਦੇ ਨਾਲ ਸੈਲਫੀ ਲੈਣ ਦਾ ਯਤਨ ਕਰਦਾ ਹੈ।
ਤੁਹਾਨੂੰ ਦੱਸ ਦਈਏ ਕਿ ਮੈਡਮ ਤੁਸਾਦ ਦੀ ਸਥਾਪਨਾ 1835 'ਚ ਮੋਮ ਸ਼ਿਲਪਕਾਰ ਮੇਰੀ ਤੁਸਾਦ ਨੇ ਕੀਤੀ ਸੀ। ਮੋਮ ਦੇ ਬਣੇ ਪੁਤਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਦੇਖਣ 'ਚ ਅਸਲੀ ਅਤੇ ਜਿਉਂਦੇ ਲੱਗਦੇ ਹਨ। ਇਕ ਪੁਤਲੇ ਨੂੰ ਬਣਾਉਣ 'ਚ 6 ਮਹੀਨੇ ਦਾ ਸਮਾਂ ਲੱਗਦਾ ਹੈ, ਜਿਸਦੀ ਲਾਗਤ 1 ਤੋਂ 1.50 ਕਰੋੜ ਰੁਪਏ ਹੈ। ਮੋਮ ਦੇ ਪੁਤਲਿਆਂ ਨੂੰ ਬਣਾਉਣ ਦੇ ਦੌਰਾਨ ਸੈਲੀਬ੍ਰਿਟੀ ਦੇ ਸਰੀਰ ਦੀ ਬਣਾਵਟ, ਵਾਲ ਇਥੋਂ ਤੱਕ ਕੀ ਅੱਖਾਂ ਦੀਆਂ ਪੁਤਲੀਆਂ ਦੇ ਰੰਗ ਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਹੈ।
ਅਸੀਂ ਫਾਈਨਲ 'ਚ ਕਿਸੇ ਵੀ ਚੀਜ਼ ਨੂੰ ਹਲਕੇ 'ਚ ਨਹੀਂ ਲਵਾਂਗੇ : ਕਾਂਸਟੇਨਟਾਈਨ
NEXT STORY