ਮੈਲਬੌਰਨ (ਭਾਸ਼ਾ): ਸਾਨੀਆ ਮਿਰਜ਼ਾ ਨੇ ਹਾਲ ਹੀ ਵਿਚ ਐਲਾਨ ਕੀਤਾ ਸੀ ਕਿ 2022 ਉਨ੍ਹਾਂ ਦਾ ਆਖ਼ਰੀ ਸੀਜ਼ਨ ਹੋਵੇਗਾ ਪਰ ਹੁਣ ਭਾਰਤੀ ਟੈਨਿਸ ਸਟਾਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਐਲਾਨ ਬਹੁਤ ਜਲਦੀ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਸ ਦਾ ‘ਪਛਤਾਵਾ’ ਹੈ, ਕਿਉਂਕਿ ਉਨ੍ਹਾਂ ਕੋਲੋਂ ਹਰ ਸਮੇਂ ਇਸੇ ਬਾਰੇ ਪੁੱਛਿਆ ਜਾ ਰਿਹਾ ਹੈ। ਸਾਨੀਆ ਦਾ ਮਿਕਸਡ ਡਬਲਜ਼ ਵਿਚ ਹਾਰ ਦੇ ਨਾਲ ਹੀ ਆਸਟਰੇਲੀਅਨ ਓਪਨ ਵਿਚ ਵੀ ਸਫ਼ਰ ਖ਼ਤਮ ਹੋ ਗਿਆ। ਸਾਨੀਆ ਤੋਂ ਪੁੱਛਿਆ ਗਿਆ ਕਿ ਇਹ ਉਨ੍ਹਾਂ ਦਾ ਆਖ਼ਰੀ ਸੀਜ਼ਨ ਹੋਵੇਗਾ, ਕੀ ਇਸ ਨਾਲ ਟੈਨਿਸ ਅਤੇ ਟੂਰ ਪ੍ਰਤੀ ਉਨ੍ਹਾਂ ਦਾ ਰਵੱਈਆ ਬਦਲ ਗਿਆ ਹੈ, ਉਨ੍ਹਾਂ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਮੈਂ ਹਰ ਮੈਚ ਵਿਚ ਇਸ ਬਾਰੇ ਨਹੀਂ ਸੋਚ ਰਹੀ ਸੀ। ਸੱਚ ਵਿਚ ਮੈਨੂੰ ਲੱਗਦਾ ਹੈ ਕਿ ਮੈਂ ਇਹ ਘੋਸ਼ਣਾ ਬਹੁਤ ਜਲਦੀ ਕਰ ਦਿੱਤੀ ਹੈ ਅਤੇ ਮੈਨੂੰ ਇਸ ਦਾ ਪਛਤਾਵਾ ਹੋ ਰਿਹਾ ਹੈ, ਕਿਉਂਕਿ ਹੁਣ ਮੈਰੇ ਕੋਲੋਂ ਇਸ ਬਾਰੇ ਹੀ ਪੁੱਛਿਆ ਜਾ ਰਿਹਾ ਹੈ।’
ਇਹ ਵੀ ਪੜ੍ਹੋ: PM ਮੋਦੀ ਨੇ ਕ੍ਰਿਕਟਰ ਕ੍ਰਿਸ ਗੇਲ ਅਤੇ ਜੌਂਟੀ ਰੋਡਜ਼ ਨੂੰ ਲਿਖਿਆ ਪੱਤਰ,ਇਸ ਗੱਲ ਨੂੰ ਲੈ ਕੇ ਕੀਤੀਆਂ ਤਾਰੀਫ਼ਾਂ
ਭਾਰਤ ਦੀ ਸਭ ਤੋਂ ਸਫ਼ਲ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਸੋਨੀ ਸਪੋਰਟਸ ਨੈੱਟਵਰਕ ਦੇ ‘ਐਕਸਟਰਾ ਸਰਵ’ ਪ੍ਰੋਗਰਾਮ ਵਿਚ ਬੋਲ ਰਹੀ ਸੀ। ਸਾਨੀਆ ਦੇ ਨਾਂ 6 ਗਰੈਂਡ ਸਲੈਮ ਖ਼ਿਤਾਬ ਹਨ, ਜਿਨ੍ਹਾਂ ਵਿਚ ਤਿੰਨ ਮਿਕਸਡ ਡਬਲਜ਼ ਵੀ ਸ਼ਾਮਲ ਹਨ। ਹੈਦਰਾਬਾਦ ਦੀ ਰਹਿਣ ਵਾਲੀ ਸਾਨੀਆ ਨੇ ਕਿਹਾ ਕਿ ਉਹ ਮੈਚ ਜਿੱਤਣ ਲਈ ਟੈਨਿਸ ਖੇਡਦੀ ਹੈ। ਉਨ੍ਹਾਂ ਕਿਹਾ, ‘ਮੈਂ ਮੈਚ ਜਿੱਤਣ ਲਈ ਟੈਨਿਸ ਖੇਡ ਰਹੀ ਹਾਂ ਅਤੇ ਜਦੋਂ ਤੱਕ ਮੈਂ ਖੇਡਾਂਗੀ, ਉਦੋਂ ਤੱਕ ਹਰ ਮੈਚ ਜਿੱਤਣ ਦੀ ਕੋਸ਼ਿਸ਼ ਕਰਾਂਗੀ। ਇਸ ਲਈ ਇਹ (ਸੰਨਿਆਸ) ਅਜਿਹੀ ਚੀਜ਼ ਨਹੀਂ ਹੈ ਜੋ ਹਮੇਸ਼ਾ ਮੇਰੇ ਦਿਮਾਗ ਵਿਚ ਰਹਿੰਦੀ ਹੈ।’
ਇਹ ਵੀ ਪੜ੍ਹੋ: ਯੁਵਰਾਜ ਸਿੰਘ ਨੂੰ ਪਿਤਾ ਬਣਨ 'ਤੇ ਹਰਭਜਨ ਨੇ ਵੱਖਰੇ ਅੰਦਾਜ਼ 'ਚ ਦਿੱਤੀਆਂ ਮੁਬਾਰਕਾਂ
ਸਾਨੀਆ ਨੇ ਕਿਹਾ, ‘ਮੈਨੂੰ ਟੈਨਿਸ ਖੇਡਣ ਦਾ ਮਜ਼ਾ ਆਉਂਦਾ ਹੈ, ਮੈਂ ਹਮੇਸ਼ਾ ਇਸ ਦਾ ਮਜ਼ਾ ਲਿਆ ਹੈ ਅਤੇ ਫਿਰ ਜਿੱਤ ਮਿਲੇ ਜਾਂ ਹਾਰ। ਮੇਰਾ ਰਵੱਈਆ ਅਜੇ ਵੀ ਉਹੀ ਹੈ। ਮੈਂ ਆਪਣਾ 100 ਪ੍ਰਤੀਸ਼ਤ ਦਿੰਦੀ ਹਾਂ। ਕਈ ਵਾਰ ਇਹ ਕੰਮ ਕਰਦਾ ਹੈ, ਕਈ ਵਾਰ ਅਜਿਹਾ ਨਹੀਂ ਹੁੰਦਾ ਪਰ ਮੈਂ ਸਾਲ ਵਿਚ ਅੱਗੇ ਵੀ ਆਪਣਾ 100 ਪ੍ਰਤੀਸ਼ਤ ਦੇਣਾ ਚਾਹੁੰਦੀ ਹਾਂ ਅਤੇ ਮੈਂ ਇਹ ਨਹੀਂ ਸੋਚਣਾ ਚਾਹੁੰਦਾ ਕਿ ਸਾਲ ਦੇ ਅੰਤ ਵਿਚ ਕੀ ਹੋਣ ਵਾਲਾ ਹੈ।’ ਸਾਨੀਆ ਨੇ ਅਮਰੀਕਾ ਦੇ ਰਾਜੀਵ ਰਾਮ ਨਾਲ ਜੋੜੀ ਬਣਾਈ ਸੀ। ਉਨ੍ਹਾਂ ਨੂੰ ਜੈਮੀ ਫੋਰਲਿਸ ਅਤੇ ਜੇਸਨ ਕੁਬਲਰ ਦੀ ਸਥਾਨਕ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਬਾਰੇ ਵਿਚ ਸਾਨੀਆ ਨੇ ਕਿਹਾ, ‘ਅਜਿਹਾ ਹੁੰਦਾ ਹੈ, ਕਦੇ ਤੁਹਾਡਾ ਦਿਨ ਨਹੀਂ ਹੁੰਦਾ ਹੈ, ਜਦੋਂ ਗ੍ਰੈਂਡਸਲੈਮ ਵਿਚ ਅਜਿਹਾ ਹੁੰਦਾ ਹੈ ਤਾਂ ਇਹ ਮੰਦਭਾਗਾ ਹੁੰਦਾ ਹੈ।’
ਇਹ ਵੀ ਪੜ੍ਹੋ: ਵਿਵਾਦ ’ਚ ਘਿਰੇ ਵਿਰਾਟ ਕੋਹਲੀ, ਰਾਸ਼ਟਰੀ ਗੀਤ ਦੌਰਾਨ 'ਚਿਊਇੰਗਮ' ਚਬਾਉਂਦੇ ਆਏ ਨਜ਼ਰ, ਵੀਡੀਓ ਵਾਇਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਫੀਡੇ ਗ੍ਰਾਂ ਪ੍ਰੀ ਸ਼ਤਰੰਜ 2022 : ਭਾਰਤ ਤੋਂ ਵਿਦਿਤ ਤੇ ਹਰੀਕ੍ਰਿਸ਼ਣਾ 'ਤੇ ਹੋਣਗੀਆਂ ਨਜ਼ਰਾਂ
NEXT STORY