ਨਾਰਵੇ (ਨਿਕਲੇਸ਼ ਜੈਨ)- ਮੌਜੂਦਾ ਵਿਸ਼ਵ ਚੈਂਪੀਅਨ ਕੋਰੋਨਾ ਵਾਇਰਸ ਕਾਰਣ ਸਾਰੇ ਵੱਡੇ ਕਲਾਸੀਕਲ ਮੁਕਾਬਲੇ ਰੱਦ ਹੋਣ ਤੋਂ ਬਾਅਦ ਆਨਲਾਈਨ ਸ਼ਤਰੰਜ ਨੂੰ ਉਤਸ਼ਾਹ ਦਿੰਦਾ ਨਜ਼ਰ ਆ ਰਿਹਾ ਹੈ। ਕੁਝ ਦਿਨ ਪਹਿਲਾਂ ਹੀ 16 ਅਪ੍ਰੈਲ ਤੋਂ ਉਸ ਨੇ ਖੁਦ ਹੀ ਵੱਡੀ ਆਨਲਾਈਨ ਲੀਗ ਦਾ ਐਲਾਨ ਕੀਤਾ ਹੈ, ਜਿਸਦੀ ਇਨਾਮੀ ਰਾਸ਼ੀ 25,000 ਡਾਲਰ ਹੈ ਤੇ ਇਸ ਸਮੇਂ ਵੀ ਉਹ 50,000 ਡਾਲਰ ਦੀ ਸ਼ਤਰੰਜ ਆਨਲਾਈਨ ਲੀਗ ਵਿਚ ਖੇਡ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਆਨਲਾਈਨ ਬੇਂਟਰ ਬਲਿਟਜ਼ ਸ਼ਤਰੰਜ ਲੀਗ ਦੇ ਫਾਈਨਲ ਵਿਚ ਉਸ ਨੇ ਜਗ੍ਹਾ ਬਣਾ ਲਈ ਹੈ। ਅੱਜ ਖੇਡੇ ਗਏ ਸੈਮੀਫਾਈਨਲ ਵਿਚ ਉਸ ਨੇ ਰੂਸ ਦੇ ਗ੍ਰੈਂਡ ਮਾਸਟਰ ਸਨਨ ਸੁਗ੍ਰੀਓਵ ਨੂੰ 9-0 ਨਾਲ ਹਰਾ ਕੇ ਨਾ ਸਿਰਫ ਆਪਣੀ ਬਾਦਸ਼ਾਹਤ ਸਾਬਤ ਕੀਤੀ, ਸਗੋਂ ਸਾਰਿਆਂ ਨੂੰ ਹੈਰਾਨ ਵੀ ਕਰ ਦਿੱਤਾ। ਫਾਈਨਲ ਵਿਚ ਹੁਣ ਉਸਦਾ ਮੁਕਾਬਲਾ ਈਰਾਨ ਦੀ ਸਨਸਨੀ ਅਲੀਰੇਜਾ ਫਿਰੌਜ਼ਾ ਤੇ ਭਾਰਤ ਦੇ ਐੱਸ. ਐੱਲ. ਨਾਰਾਇਣਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
ਲਾਕਡਾਊਨ ਦੌਰਾਨ ਘਰ ਵਿਚ ਦੋਸਤ ਅਤੇ ਪਾਲਤੂ ਕੁੱਤੇ ਦੀ ਮਦਦ ਨਾਲ ਅਭਿਆਸ ਕਰ ਰਿਹਾ ਲਾਬੁਚੇਨ
NEXT STORY