ਸਪੋਰਟਸ ਡੈਸਕ— ਆਰਮੀ ਟ੍ਰੇਨਿੰਗ ਤੋਂ ਪਰਤਨ ਦੇ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਨੇਤਾ ਦੇ ਰੂਪ 'ਚ ਦਿਖਾਈ ਦੇ ਰਹੇ ਹਨ। ਜੇਕਰ ਤੁਸੀਂ ਸੋਚ ਰਹੇ ਹੋ ਕਿ ਧੋਨੀ ਰਾਜਨੀਤੀ 'ਚ ਆਉਣ ਵਾਲੇ ਹਨ ਤਾਂ ਅਜਿਹੀ ਕੋਈ ਗੱਲ ਨਹੀਂ ਹੈ। ਦਰਅਸਲ ਧੋਨੀ ਇਕ ਐਡ ਦੀ ਸ਼ੂਟਿੰਗ ਦੇ ਕਾਰਨ ਨੇਤਾ ਬਣੇ ਹਨ।
ਧੋਨੀ ਦੇ ਮੈਨੇਜਰ ਵੱਲੋਂ ਇਹ ਖਬਰ ਸਾਹਮਣੇ ਆਈ ਸੀ ਕਿ ਆਰਮੀ ਦੀ ਟ੍ਰੇਨਿੰਗ ਤੋਂ ਪਰਤਨ ਦੇ ਬਾਅਦ ਧੋਨੀ ਮੁੰਬਈ 'ਚ ਹਨ ਅਤੇ ਸ਼ੂਟਿੰਗ 'ਚ ਬਿਜ਼ੀ ਹਨ। ਹਾਲਾਂਕਿ ਹੁਣ ਜੋ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਅਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਧੋਨੀ ਨੇ ਨੇਤਾ ਵਾਲਾ ਲੁਕ ਐਡ ਲਈ ਹੀ ਅਪਣਾਇਆ ਹੈ। ਇਨ੍ਹਾਂ ਤਸਵੀਰਾਂ 'ਚ ਧੋਨੀ ਕੁਰਤਾ ਅਤੇ ਗਾਂਧੀ ਟੋਪੀ ਪਹਿਨੇ ਦਿਸ ਰਹੇ ਹਨ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਫੈਂਸ ਉਨ੍ਹਾਂ ਦੇ ਨਵੇਂ ਅਵਤਾਰ ਨੂੰ ਬੇਹੱਦ ਪਸੰਦ ਵੀ ਕਰ ਰਹੇ ਹਨ।

ਆਈ. ਸੀ. ਸੀ. ਵਰਲਡ ਕੱਪ ਦੇ ਸੈਮੀਫਾਈਨਲ ਮੈਚ 'ਚ ਹਾਰਨ ਦੇ ਬਾਅਦ ਸੰਨਿਆਸ ਦੀਆਂ ਖ਼ਬਰਾਂ ਵਿਚਾਲੇ ਧੋਨੀ ਨੇ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਰਮੀ ਦੇ ਨਾਲ ਕਸ਼ਮੀਰ 'ਚ 15 ਦਿਨ ਦੀ ਟ੍ਰੇਨਿੰਗ ਕੀਤੀ ਸੀ। ਰਿਪੋਰਟਸ ਦੀਆਂ ਮੰਨੀਏ ਤਾਂ ਧੋਨੀ ਦੱਖਣੀ ਅਫਰੀਕਾ ਖਿਲਾਫ 15 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਟੀਮ ਨਾਲ ਜੁੜਨਗੇ। ਇਸ ਦੌਰੇ 'ਤੇ ਦੋਵੇਂ ਟੀਮਾਂ ਤਿੰਨ ਟੈਸਟ ਅਤੇ ਤਿੰਨ ਟੀ-20 ਖੇਡਣਗੀਆਂ।
ਬਤੌਰ ਕਪਤਾਨ ਪਹਿਲੀ ਸਫਲਤਾ 'ਤੇ ਮਾਣ ਹੈ : ਹਰਮਨਪ੍ਰੀਤ
NEXT STORY