ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਧਾਕੜ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਟੀਮ ਇੰਡੀਆ ਤੋਂ ਬਾਹਰ ਰਹਿਣ 'ਤੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ਉਹ ਲਗਭਗ ਢਾਈ ਮਹੀਨਿਆਂ ਤੋਂ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ। ਨਾਲ ਹੀ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਹੁਣ ਖਬਰਾਂ ਹਨ ਕਿ ਉਹ ਸੱਟ ਦਾ ਸ਼ਿਕਾਰ ਹਨ ਅਤੇ ਇਸੇ ਵਜ੍ਹਾ ਕਰਕੇ ਉਹ ਭਾਰਤੀ ਕ੍ਰਿਕਟ ਟੀਮ 'ਚ ਚੋਣ ਲਈ ਉਪਲਬਧ ਨਹੀਂ ਹਨ। ਦਰਅਸਲ ਟੀਮ ਇੰਡੀਆ ਦੇ ਸਾਬਕਾ ਕਪਤਾਨ ਧੋਨੀ ਜਦੋਂ ਵਰਲਡ ਕੱਪ 'ਚ ਖੇਡ ਰਹੇ ਸਨ ਉਦੋਂ ਉਹ ਪਿੱਠ 'ਚ ਸੱਟ ਕਾਰਨ ਜੂਝ ਰਹੇ ਸਨ। ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਦੀ ਸੱਟ ਵੱਧ ਗਈ। ਨਾਲ ਹੀ ਉਨ੍ਹਾਂ ਦੀ ਕਲਾਈ ਵੀ ਸੱਟ ਦਾ ਸ਼ਿਕਾਰ ਹੋ ਗਈ।
ਨਵੰਬਰ ਤਕ ਸੱਟ ਤੋਂ ਉਭਰ ਜਾਣਗੇ ਧੋਨੀ

ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਧੋਨੀ ਨਵੰਬਰ ਤਕ ਸੱਟ ਤੋਂ ਉਭਰ ਜਾਣਗੇ। ਜ਼ਿਕਰਯੋਗ ਹੈ ਕਿ ਸਾਲ 2019 (ਵਰਲਡ ਕੱਪ 2019) ਦੇ ਬਾਅਦ ਤੋਂ ਹੀ ਧੋਨੀ ਭਾਰਤੀ ਟੀਮ 'ਚ ਨਹੀਂ ਹੈ। ਹਾਲ ਹੀ 'ਚ ਖਤਮ ਹੋਈ ਦੱਖਣੀ ਅਫਰੀਕਾ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ 'ਚ ਵੀ ਉਨ੍ਹਾਂ ਨੂੰ ਨਹੀਂ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਵਰਲਡ ਕੱਪ ਖਤਮ ਹੁੰਦੇ ਹੀ 2 ਮਹੀਨਿਆਂ ਦੀ ਛੁੱਟੀ 'ਤੇ ਚਲੇ ਗਏ ਸਨ।
ਪਿਛਲੇ 1 ਸਾਲ ਤੋਂ ਹੈ ਪਿੱਠ ਦਰਦ

ਜ਼ਿਕਰਯੋਗ ਹੈ ਕਿ ਐੱਮ.ਐੱਸ. ਧੋਨੀ ਪਿਛਲੇ ਇਕ ਸਾਲ ਤੋਂ ਪਿੱਠ ਦਰਦ ਤੋਂ ਜੂਝ ਰਹੀ ਹਨ। ਪਿਛਲੇ ਸਾਲ ਆਈ. ਪੀ. ਐੱਲ. ਦੇ ਦੌਰਾਨ ਸਭ ਤੋਂ ਪਹਿਲਾਂ ਇਹ ਸਮੱਸਿਆ ਸਾਹਮਣੇ ਆਈ ਸੀ। ਮੋਹਾਲੀ 'ਚ ਕਿੰਗਸ ਇਲੈਵਨ ਪੰਜਾਬ ਖਿਲਾਫ ਉਹ ਪਿੱਠ ਦਰਦ ਦੇ ਬਾਵਜੂਦ ਖੇਡੇ ਸਨ। ਮੈਚ ਦੇ ਬਾਅਦ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਕਾਫੀ ਬੁਰੀ ਹੈ।
IPL 'ਚ ਪਿੱਠ ਦਰਦ ਦੇ ਚਲਦੇ ਕੁਝ ਮੈਚ ਤੋਂ ਸਨ ਬਾਹਰ

ਇਸੇ ਤਰ੍ਹਾਂ ਇਸ ਸਾਲ ਆਈ. ਪੀ. ਐੱਲ. ਦੇ ਦੌਰਾਨ ਵੀ ਧੋਨੀ ਦੀ ਪਿੱਠ 'ਚ ਖਿਚਾਅ ਆ ਗਿਆ ਸੀ। ਇਸ ਦੇ ਚਲਦੇ ਉਹ ਕੁਝ ਮੈਚਾਂ 'ਚ ਖੇਡੇ ਵੀ ਨਹੀਂ ਸਨ। ਉਨ੍ਹਾਂ ਕਿਹਾ, ''ਪਿੱਠ 'ਚ ਦਰਦ ਹੈ ਪਰ ਜ਼ਿਆਦਾ ਨਹੀਂ। ਵਰਲਡ ਕੱਪ ਆ ਰਿਹਾ ਹੈ। ਅਜਿਹੇ 'ਚ ਲਾਪਰਵਾਹੀ ਨਹੀਂ ਕਰ ਸਕਦੇ ਕਿਉਂਕਿ ਉਹ ਕਾਫੀ ਜ਼ਰੂਰੀ ਹੈ।''
ਪੰਤ ਦੇ ਬਚਾਅ 'ਚ ਉੱਤਰੇ ਸਹਿਵਾਗ ਅਤੇ ਕਪਿਲ ਦੇਵ, ਖਰਾਬ ਪ੍ਰਦਰਸ਼ਨ 'ਤੇ ਕਹੀ ਇਹ ਵੱਡੀ ਗੱਲ
NEXT STORY