ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਇਨ੍ਹਾਂ ਦਿਨਾਂ 'ਚ ਆਪਣੀ ਪਤਨੀ ਅਤੇ ਪਰਿਵਾਰ ਨਾਲ ਮੱਧ ਪ੍ਰਦੇਸ਼ ਦੇ ਕਾਨ੍ਹਾ ਨੈਸ਼ਨਲ ਪਾਰਕ ਘੁੰਮਣ ਗਏ ਹਨ। ਧੋਨੀ ਦੀ ਪਤਨੀ ਸਾਕਸ਼ੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਧੋਨੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸਾਕਸ਼ੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਧੋਨੀ ਉਨ੍ਹਾਂ 'ਤੇ ਵੱਡਾ ਖੁਲਾਸਾ ਕਰ ਰਹੇ ਹਨ।
ਮਹਿੰਦਰ ਸਿੰਘ ਧੋਨੀ ਸਾਕਸ਼ੀ 'ਤੇ ਕੀਤਾ ਇਹ ਖੁਲਾਸਾ
ਵਾਇਰਲ ਹੋ ਰਹੇ ਵੀਡੀਓ 'ਚ ਧੋਨੀ ਨੇ ਸਾਕਸ਼ੀ ਬਾਰੇ ਖੁਲਾਸਾ ਹੋਏ ਕਿਹਾ ਉਹ ਜਾਣਬੁੱਝ ਕੇ ਉਨ੍ਹਾਂ ਦਾ ਵੀਡੀਓ ਬਣਾਉਂਦੀ ਹੈ। ਧੋਨੀ ਕਹਿੰਦੇ ਹਨ ਕਿ ਸਾਕਸ਼ੀ ਇਹ ਸਭ ਕੁਝ ਆਪਣੇ ਇੰਸਟਾਗ੍ਰਾਮ ਫਾਲੋਅਰਸ ਦੇ ਲਈ ਕਰਦੀ ਹੈ। ਜਵਾਬ 'ਚ ਸਾਕਸ਼ੀ ਕਹਿੰਦੀ ਹੈ, ''ਮੈਂ ਇਹ ਸਭ ਕਰਦੀ ਹਾਂ ਤਾਂ ਜੋ ਤੁਹਾਡੇ ਫਾਲੋਅਰ ਮੈਨੂੰ ਵੀ ਇਸ ਤਰ੍ਹਾਂ ਹੀ ਪਿਆਰ ਕਰਨ, ਮੈਂ ਵੀ ਤਾਂ ਤੁਹਾਡਾ ਹੀ ਹਿੱਸਾ ਹਾਂ। ਵੈਸੇ ਵੀ ਮੇਰੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਰ ਕੋਈ ਇਹੋ ਸਵਾਲ ਕਰਦਾ ਹੈ ਕਿ ਧੋਨੀ ਕਿੱਥੇ ਹਨ, ਥਾਲਾ ਕਿੱਥੇ ਹਨ।''

ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ ਧੋਨੀ
ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਭਾਵੇਂ ਹੀ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ ਪਰ ਪ੍ਰਸ਼ੰਸਕਾਂ ਦੀ ਉਨ੍ਹਾਂ ਪ੍ਰਤੀ ਚਾਹਤ ਘੱਟ ਨਹੀਂ ਹੋਈ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਧੋਨੀ ਦੇ ਪ੍ਰਸ਼ੰਸਕ ਉਨ੍ਹਾਂ ਦੀ ਕ੍ਰਿਕਟ 'ਚ ਵਾਪਸੀ ਦੀ ਅਪੀਲ ਕਰਦੇ ਰਹਿੰਦੇ ਹਨ। ਪਰ ਆਈ. ਪੀ. ਐੱਲ. ਤੋਂ ਪਹਿਲਾਂ ਧੋਨੀ ਦੀ ਵਾਪਸੀ ਦੇ ਆਸਾਰ ਨਹੀਂ ਦਿਸ ਰਹੇ ਹਨ।
ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, ਹਰਮਨਪ੍ਰੀਤ ਨੇ ਛੱਕਾ ਲਾ ਦਿਵਾਈ ਜਿੱਤ
NEXT STORY