ਕੋਲੰਬੋ- ਸ੍ਰੀਲੰਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈੱਟਾਂ ਤੋਂ ਸੰਨਿਆਸ ਲੈ ਲਿਆ। ਆਪਣੀ ਸਟੀਕ ਯਾਰਕਰ ਲਈ ਮਸ਼ਹੂਰ 38 ਸਾਲ ਦੇ ਮਲਿੰਗਾ 2014 ਵਿਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਸ੍ਰੀਲੰਕਾ ਦੀ ਟੀਮ ਦੇ ਕਪਤਾਨ ਰਹੇ। ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ’ਤੇ ਸੰਨਿਆਸ ਦਾ ਐਲਾਨ ਕੀਤਾ। ਮਲਿੰਗਾ ਨੇ ਟਵੀਟ ਕੀਤਾ ਕਿ ਟੀ-20 ਨੂੰ ਅਲਵਿਦਾ ਕਹਿ ਰਿਹਾ ਹਾਂ ਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹਾਂ। ਉਨ੍ਹਾਂ ਨੇ ਕਿਹਾ ਪਿਛਲੇ 17 ਸਾਲਾਂ 'ਚ ਮੈਂ ਜੋ ਅਨੁਭਵ ਹਾਸਲ ਕੀਤਾ ਹੈ, ਉਸਦੀ ਹੁਣ ਮੈਦਾਨ 'ਤੇ ਜ਼ਰੂਰਤ ਨਹੀਂ ਕਿਉਂਕਿ ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦੇ ਲਈ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਪਰ ਮੈਂ ਉਨ੍ਹਾਂ ਨੌਜਵਾਨ ਪੀੜੀ ਦਾ ਲਗਾਤਾਰ ਸਮਰਥਨ ਅਤੇ ਮਾਰਗਦਰਸ਼ਨ ਕਰਦਾ ਰਹਾਂਗਾ ਜੋ ਇਸ ਖੇਡ ਨੂੰ ਉੱਪਰ ਚੁੱਕਣ ਦੇ ਲਈ ਕੋਸ਼ਿਸ਼ ਕਰ ਰਹੇ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਸਾਰਿਆਂ ਦੇ ਨਾਲ ਰਹਾਂਗਾ ਜੋ ਖੇਡ ਨਾਲ ਪਿਆਰ ਕਰਦੇ ਹਨ।
ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ
ਪਿਛਲੇ ਸਾਲ ਮਲਿੰਗਾ ਨੇ ਟੀ-20 ਵਿਸ਼ਵ ਕੱਪ 'ਚ ਸ੍ਰੀਲੰਕਾ ਦੀ ਅਗਵਾਈ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ ਜੋ ਟੂਰਨਾਮੈਂਟ ਅਕਤੂਬਰ-ਨਵੰਬਰ 2020 ਵਿਚ ਆਸਟਰੇਲੀਆ 'ਚ ਹੋਣਾ ਸੀ ਪਰ ਕੋਵਿਡ-19 ਕਾਰਨ ਟੂਰਨਾਮੈਂਟ ਮੁਲੱਤਵੀ ਹੋ ਗਿਆ ਤੇ ਹੁਣ ਟੀ-20 ਵਿਸ਼ਵ ਕੱਪ ਅਗਲੇ ਮਹੀਨੇ ਦੁਬਈ ਵਿਚ ਹੋਵੇਗਾ।
2004 'ਚ ਖੇਡਿਆ ਪਹਿਲਾ ਅੰਤਰਰਾਸ਼ਟਰੀ ਮੈਚ
ਦੁਨੀਆ ਦੇ ਸਭ ਤੋਂ ਦਿੱਗਜ ਤੇਜ਼ ਗੇਂਦਬਾਜ਼ਾਂ ਵਿਚ ਸ਼ਾਮਲ ਲਸਿਥ ਮਲਿੰਗਾ ਨੇ ਕ੍ਰਿਕਟ ਦੇ ਤਿੰਨੇ ਹੀ ਫਾਰਮੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਲਿੰਗਾ ਨੇ ਟੈਸਟ ਅਤੇ ਵਨ ਡੇ ਕ੍ਰਿਕਟ ਪਹਿਲਾਂ ਤੋਂ ਹੀ ਸੰਨਿਆਸ ਲੈ ਲਿਆ ਸੀ। ਮਲਿੰਗਾ ਨੇ ਜੁਲਾਈ 2004 ਵਿਚ ਆਸਟਰੇਲੀਆ ਦੇ ਵਿਰੁੱਧ ਟੈਸਟ ਨਾਲ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਖਰੀ ਮੈਚ 6 ਮਾਰਚ 2020 ਨੂੰ ਵੈਸਟਇੰਡੀਜ਼ ਦੇ ਵਿਰੁੱਧ ਖੇਡਿਆ ਸੀ।
ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ
ਲਸਿਥ ਮਲਿੰਗਾ ਨੇ 226 ਵਨ ਡੇ ਮੈਚ ਖੇਡ ਕੇ 338 ਵਿਕਟਾਂ ਹਾਸਲ ਕੀਤੀਆਂ ਜਦਕਿ 84 ਟੀ-20 ਮੁਕਾਬਲਿਆਂ ਵਿਚ ਉਸਦੇ ਨਾਂ 107 ਵਿਕਟਾਂ ਹਨ। 30 ਟੈਸਟ ਮੈਚ ਖੇਡਣ ਵਾਲੇ ਮਲਿੰਗਾ ਨੇ ਇਸ ਫਾਰਮੈੱਟ ਵਿਚ 101 ਵਿਕਟਾਂ ਹਾਸਲ ਕੀਤੀਆਂ। ਟੀ-20 ਕ੍ਰਿਕਟ ਵਿਚ ਮਲਿੰਗਾ ਦੇ ਨਾਂ ਸਭ ਤੋਂ ਜ਼ਿਆਦਾ ਵਿਕਟਾਂ ਦਰਜ ਹਨ ਪਰ ਉਸਦੇ ਇਹ ਰਿਕਾਰਡ ਨੂੰ ਤੋੜ ਸਕਣਾ ਕਿਸੇ ਵੀ ਗੇਂਦਬਾਜ਼ ਦੇ ਲਈ ਮੁਸ਼ਕਿਲ ਹੈ।
ਟੀ-20 ਦੇ ਬਾਦਸ਼ਾਹ ਮੰਨੇ ਜਾਣ ਵਾਲੇ ਮਲਿੰਗਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ 107 ਵਿਕਟਾਂ ਹਾਸਲ ਕੀਤੀਆਂ ਹਨ। 84 ਟੀ-20 ਅੰਤਰਰਾਸ਼ਟਰੀ ਮੈਚ ਖੇਡ ਕੇ ਉਨ੍ਹਾਂ ਨੇ 2 ਵਾਰ ਪੰਜ ਵਿਕਟਾਂ ਵੀ ਹਾਸਲ ਕੀਤੀਆਂ ਹਨ। ਮਲਿੰਗਾ ਦਾ ਸਰਵਸ੍ਰੇਸ਼ਠ ਟੀ-20 ਪ੍ਰਦਰਸ਼ਨ 6 ਦੌੜਾਂ 'ਤੇ 5 ਵਿਕਟਾਂ ਦਾ ਹੈ ਜੋ ਨਿਊਜ਼ੀਲੈਂਡ ਦੇ ਵਿਰੁੱਧ ਹੈ। ਟੀ-20 ਕ੍ਰਿਕਟ ਵਿਚ ਮਲਿੰਗਾ ਤੋਂ ਬਾਅਦ ਦੂਜੇ ਨੰਬਰ 'ਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਹਨ, ਉਨ੍ਹਾਂ ਨੇ 106 ਵਿਕਟਾਂ ਹਾਸਲ ਕੀਤੀਆਂ ਹਨ, ਫਿਰ ਟਿਮ ਸਾਊਦੀ (99), ਸ਼ਾਹਿਦ ਅਫਰੀਦੀ (98) ਅਤੇ ਰਾਸ਼ਿਦ ਖਾਨ (95) ਦਾ ਨੰਬਰ ਆਉਂਦਾ ਹੈ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ
ਮਲਿੰਗਾ ਨੇ ਆਈ. ਪੀ. ਐੱਲ. ਵਿਚ ਵੀ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ 122 ਮੁਕਾਬਲਿਆਂ ਵਿਚ 170 ਵਿਕਟਾਂ ਹਾਸਲ ਕੀਤੀਆਂ ਹਨ। ਉਸ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 13 ਦੌੜਾਂ 'ਤੇ 5 ਵਿਕਟਾਂ ਹਨ। ਆਈ. ਪੀ. ਐੱਲ. ਵਿਚ ਕੁੱਲ 6 ਵਾਰ ਉਨ੍ਹਾਂ ਨੇ ਇਕ ਮੈਚ ਵਿਚ 4 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਵਨ ਡੇ ਕ੍ਰਿਕਟ ਦੇ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਹੈਟ੍ਰਿਕ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਮਲਿੰਗਾ ਹੀ ਹਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਵਿਚ ਵੀ 2 ਵਾਰ ਹੈਟ੍ਰਿਕ ਬਣਾਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨ 5 ਸਾਲ ਬਾਅਦ ਕਰੇਗੀ ਬੰਗਲਾਦੇਸ਼ ਦਾ ਦੌਰਾ
NEXT STORY