ਚੇਨਈ– ਮਲਕੀਤ ਸਿੰਘ ਇੱਥੇ ਚੱਲ ਰਹੀ ਰਾਸ਼ਟਰੀ ਬਿਲੀਅਰਡਸ ਤੇ ਸਨੂਕਰ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਰ. ਐੱਸ. ਪੀ. ਬੀ. ਦੇ ਸਾਥੀ ਈ. ਪਾਂਡੂਰੰਗਈਯਾ ਨੂੰ ਹਰਾ ਕੇ ਨਵਾਂ ਰਾਸ਼ਟਰੀ 6 ਰੈੱਡ ਸਨੂਕਰ ਪੁਰਸ਼ ਚੈਂਪੀਅਨ ਬਣਿਆ। ਮਲਕੀਤ ਸਿੰਘ ਨੇ ਰੇਵਵੇ ਖੇਡ ਪ੍ਰਬੰਧਨ ਬੋਰਡ (ਆਰ. ਐੱਸ. ਪੀ. ਬੀ.) ਦੇ ਪਾਂਡੂਰੰਗਈਯਾ ਨੂੰ ‘ਬੈਸਟ ਆਫ 13’ ਫ੍ਰੇਮ ਦੇ ਫਾਈਨਲ ਵਿੱਚ 7-5 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ਵਿੱਚ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਪੈਟ੍ਰੋਲੀਅਮ ਖੇਡ ਪ੍ਰਬੰਧਨ ਬੋਰਡ (ਪੀ. ਐੱਸ. ਪੀ. ਬੀ.) ਦੇ ਪ੍ਰਮੁੱਖ ਦਾਅਵੇਦਾਰ ਤੇ 26 ਵਾਰ ਦੇ ਆਈ. ਬੀ. ਐੱਸ. ਐੱਫ. ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੂੰ 6-5 ਨਾਲ ਹਰਾਇਆ। ਪਾਂਡੂਰੰਗਈਯਾ ਨੇ ਦੂਜੇ ਸੈਮੀਫਾਈਨਲ ਵਿੱਚ ਪੀ. ਐੱਸ. ਪੀ. ਬੀ. ਦੇ ਆਦਿੱਤਿਆ ਮੇਹਤਾ 6-4 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਸਾਬਕਾ ਚੈਂਪੀਅਨ ਆਡਵਾਨੀ ਦਾ ਹਾਰ ਜਾਣਾ ਭਾਰਤੀ ਕਿਊ ਖੇਡ ਜਗਤ ਲਈ ਹੈਰਾਨ ਕਰਨ ਵਾਲਾ ਰਿਹਾ ਕਿਉਂਕਿ ਇਕ ਸਮੇਂ ਉਸ ਨੇ ਮੈਚ 5-3 ਨਾਲ ਲਗਭਗ ਆਪਣੇ ਨਾਂ ਕਰ ਲਿਆ ਸੀ ਪਰ ਮਲਕੀਤ ਸਿੰਘ ਨੇ ਆਖਰੀ ਤਿੰਨ ਫ੍ਰੇਮ ਵਿੱਚ 59-0, 43-1, 67-13 ਨਾਲ ਜਿੱਤ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ। ਪਿਛਲੇ ਗੇੜ ਵਿਚ ਉਪ ਜੇਤੂ ਰਿਹਾ ਆਡਵਾਨੀ ਤੀਜੇ ਸਥਾਨ ’ਤੇ ਰਿਹਾ।’’ ਆਡਵਾਨੀ ਨੇ ਕਿਹਾ, ‘‘ਮਲਕੀਤ ਨੇ ਸਮਾਂ ਬਰਕਰਾਰ ਰੱਖਿਆ ਤੇ ਅੰਤ ਵਿੱਚ ਮੈਨੂੰ ਹਰਾ ਦਿੱਤਾ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਂਦ੍ਰੇ ਰਸੇਲ ਦੀ ਵੈਸਟਇੰਡੀਜ਼ ਟੀ-20 ਟੀਮ 'ਚ ਵਾਪਸੀ
NEXT STORY