ਕੌਨਾਸ, (ਭਾਸ਼ਾ)— ਭਾਰਤੀ ਬੈਡਮਿੰਟਨ ਖਿਡਾਰੀ ਮਾਲਵਿਕਾ ਬੰਸੋਡ ਨੇ ਐਤਵਾਰ ਨੂੰ ਇੱਥੇ ਫ਼ਰਾਂਸ ਦੀ ਅੰਨਾ ਤਾਤ੍ਰਾਨੋਵਾ ਨੂੰ ਸਿੱਧੇ ਗੇਮ ’ਚ ਹਰਾ ਕੇ ਆਰ. ਐੱਸ. ਐੱਲ. ਲਿਥੁਆਨੀਆਈ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਤੀਜਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਨੇ ਇਕਤਰਫ਼ਾ ਮੁਕਾਬਲੇ ’ਚ ਅੰਨਾ ਨੂੰ 21-13, 21-10 ਨਾਲ ਹਰਾਇਆ।
ਹੁਣ ਇਸ 19 ਸਾਲਾ ਖਿਡਾਰੀ ਦਾ ਸਾਹਮਣਾ ਫ਼ਾਈਨਲ ’ਚ ਆਇਰਲੈਂਡ ਦੀ ਚੌਥਾ ਦਰਜਾ ਪ੍ਰਾਪਤ ਰਸ਼ੇਲ ਡਾਰਾਗ ਨਾਲ ਹੋਵੇਗਾ। ਪਿਛਲੇ ਮਹੀਨੇ ਆਸਟਰੇਲੀਆਈ ਓਪਨ ਦੇ ਕੁਆਰਟਰ ਫ਼ਾਈਨਲ ’ਚ ਪਹੁੰਚੀ ਮਾਲਵਿਕਾ ਨੇ ਸਥਾਨਕ ਖਿਡਾਰੀ ਵਿਲਟੇ ਪਾਲੌਸਕੇਟੇ ਨੂੰ ਸ਼ੁਰੂਆਤੀ ਦੌਰ ’ਚ 21-6, 21-10 ਨਾਲ ਹਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਜ਼ਰਾਈਲ ਦੀ ਹੇਲੀ ਨਿਮਾਨ ਨੂੰ 21-10, 21-11 ਨਾਲ ਹਰਾਇਆ। ਕੁਆਰਟਰ ਫ਼ਾਈਨਲ ’ਚ ਉਨ੍ਹਾਂ ਨੇ ਆਸਟ੍ਰੀਆ ਦੀ ਕੈਟ੍ਰਿਨ ਨੁਡੋਲਟ ’ਤੇ 21-12, 21-9 ਨਾਲ ਜਿੱਤ ਹਾਸਲ ਕੀਤੀ।
ਡੈਨਮਾਰਕ ਦੇ ਕ੍ਰਿਸ਼ਚੀਅਨ ਐਰਿਕਸਨ ਦੀ ਹਾਲਤ ਸਥਿਰ, ਹਸਪਤਾਲ ’ਚ ਚਲ ਰਿਹੈ ਇਲਾਜ
NEXT STORY