ਨਵੀਂ ਦਿੱਲੀ- ਕੇਂਦਰੀ ਯੁਵਾ ਮਾਮਲੇ ਅਤੇ ਖੇਡ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀ, ਡਾ. ਮਨਸੁਖ ਮੰਡਾਵੀਆ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ‘ਰਿਟਾਇਰਡ ਪਲੇਅਰਸ ਇੰਪਾਵਰਮੈਂਟ ਟਰੇਨਿੰਗ’ (ਰੀਸੈੱਟ) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਅੱਜ ਇਥੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਡਾ. ਮੰਡਾਵੀਆ ਨੇ ਕਿਹਾ,“ਰੀਸੈੱਟ ਪ੍ਰੋਗਰਾਮ ਦਾ ਉਦੇਸ਼ ਸਾਡੇ ਸੇਵਾਮੁਕਤ ਖਿਡਾਰੀਆਂ ਨੂੰ ਸ਼ਕਤੀ ਪ੍ਰਦਾਨ ਕਰਨਾ ਹੈ, ਜੋ ਦੇਸ਼ ਲਈ ਖੇਡੇ ਹਨ ਅਤੇ ਉਨ੍ਹਾਂ ਦੇਸ਼ ਨੂੰ ਬਹੁਤ ਮਾਣ ਦਿਵਾਇਆ ਹੈ। ਇਹ ਪ੍ਰੋਗਰਾਮ ਸੇਵਾਮੁਕਤ ਐਥਲੀਟਾਂ ਨੂੰ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਮਜ਼ਬੂਤ ਕਰ ਕੇ ਅਤੇ ਉਨ੍ਹਾਂ ਨੂੰ ਵਧੇਰੇ ਰੁਜ਼ਗਾਰ ਯੋਗ ਬਣਾ ਕੇ ਉਨ੍ਹਾਂ ਦੇ ਕਰੀਅਰ ਦੇ ਵਿਕਾਸ ਦੇ ਸਫ਼ਰ ’ਚ ਸਹਾਇਤਾ ਕਰੇਗਾ।’’
ਮੰਡਾਵੀਆ ਨੇ ਕਿਹਾ ਕਿ ਰੀਸੈੱਟ ਪ੍ਰੋਗਰਾਮ ਸਾਡੇ ਸੇਵਾਮੁਕਤ ਐਥਲੀਟਾਂ ਦੇ ਅਨਮੋਲ ਤਜ਼ਰਬੇ ਅਤੇ ਮੁਹਾਰਤ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਜਿਹੜੇ ਐਥਲੀਟ ਸਰਗਰਮ ਖੇਡ ਕੈਰੀਅਰ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਜਿਨ੍ਹਾਂ ਦੀ ਉਮਰ 20-50 ਸਾਲ ਦੇ ਵਿਚਾਲੇ ਹੈ ਅਤੇ ਉਹ ਅੰਤਰਰਾਸ਼ਟਰੀ ਤਮਗਾ ਜੇਤੂ ਰਹੇ ਹਨ ਜਾਂ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲਿਆ ਹੈ ਜਾਂ ਰਾਸ਼ਟਰੀ ਤਮਗਾ ਜੇਤੂ, ਰਾਜ ਤਮਗਾ ਜੇਤੂ ਅਤੇ ਰਾਸ਼ਟਰੀ ਖੇਡ ਫੈੱਡਰੇਸ਼ਨਾਂ ਦੇ ਮੁਕਾਬਲਿਆਂ ’ਚ, ਭਾਰਤੀ ਓਲੰਪਿਕ ਸੰਘ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਵੱਲੋਂ ਮਾਨਤਾ ਪ੍ਰਾਪਤ ਟੂਰਨਾਮੈਂਟਾਂ ’ਚ ਹਿੱਸਾ ਲੈ ਚੁੱਕੇ ਹਨ, ਉਹ ਰੀਸੈੱਟ ਪ੍ਰੋਗਰਾਮ ਦੇ ਅਧੀਨ ਕੋਰਸਾਂ ਲਈ ਅਰਜ਼ੀ ਦੇਣ ਦੇ ਯੋਗ ਹਨ।
ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬਰੀਅਲ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
NEXT STORY