ਨਵੀਂ ਦਿੱਲੀ : ਇੰਗਲੈਂਡ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਪਾਰੀ ਖੇਡੀ। ਟਾਊਂਟਨ ਦੇ ' ਦਾ ਕੂਪਰ ਐਸੋਸਿਏਟਸ ਕਾਊਂਟੀ ਗ੍ਰਾਊਂਡ' 'ਚ ਵੈਸਟਰਨ ਸਟਾਰਮ ਦੇ ਵਲੋਂ ਉਤਰੀ ਮੰਧਾਨਾ ਨੇ ਪੰਜ ਛੱਕੇ ਅਤੇ ਤਿਨ ਚੌਕਿਆਂ ਦੀ ਮਦਦ ਨਾਲ 20 ਗੇਂਦਾਂ 'ਚ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸਦੇ ਬਾਵਜੂਦ ਵੀ ਮੰਧਾਨਾ ਨੂੰ ਇਕ ਗੱਲ ਦਾ ਅਵਸੋਸ ਰਹੇਗਾ, ਜੇਕਰ ਉਹ ਅਰਧ ਸੈਂਕੜਾ ਪੂਰਾ ਕਰ ਲੈਂਦੀ ਤਾਂ ਕੇ. ਐੱਸ. ਐੱਲ. ਦੇ ਇਤਿਹਾਸ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਉਸਦੇ ਨਾਂ ਹੋ ਜਾਂਦਾ।
ਯਾਰਕਸ਼ਾਇਰ ਡਾਇਮੰਡ ਟੀਮ ਦੇ ਖਿਲਾਫ ਵੈਸਟਰਨ ਸਟਾਰਮ ਨੇ ਮੰਧਾਨਾ ਦੀ ਸਰਵਸ਼੍ਰੇਸ਼ਠ ਪਾਰੀ ਦੇ ਦਮ 'ਤੇ ਇਸ ਮੈਚ ਨੂੰ 7 ਵਿਕਟਾਂ ਨਾਲ ਜਿੱਤਿਆ। ਮੰਧਾਨਾ ਅਤੇ ਰੇਚਲ ਪ੍ਰੀਸਟ ਨੇ ਪਾਰੀ ਦੀ ਸ਼ੁਰੂਆਤ ਕੀਤੀ, ਪਰ ਪਹਿਲੀ ਹੀ ਗੇਂਦ 'ਤੇ ਪ੍ਰੀਸਟ ਨੇ ਆਪਣਾ ਵਿਕਟ ਗੁਆ ਦਿੱਤਾ। ਇਸਦੇ ਬਾਅਦ ਮੰਧਾਨਾ ਨੇ ਹਿਦਰ ਨਾਈਟ (97 ਦੌੜਾਂ) ਦੇ ਨਾਲ ਦੂਜੇ ਵਿਕਟ ਦੇ ਲਈ 80 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਵੈਸਟਰਨ ਸਟਾਰਮ ਨੇ ਯਾਰਕਸ਼ਾਇਰ ਤੋਂ ਮਿਲੇ 163 ਦੌੜਾਂ ਦੇ ਟੀਚੇ ਨੂੰ ਤਿਨ ਵਿਕਟ ਗੁਆ ਕੇ 27 ਗੇਂਦਾਂ ਬਾਕੀ ਰਹਿੰਦੇ ਹੀ (166/3) ਹਾਸਲ ਕਰ ਲਿਆ।
ਦੱਸ ਦਈਏ ਕਿ ਕੇ. ਐੱਸ. ਐੱਲ. ਦਾ ਆਯੋਜਨ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਕਰਦਾ ਹੈ ਅਤੇ ਮੰਧਾਨਾ ਪਹਿਲੀ ਭਾਰਤੀ ਕ੍ਰਿਕਟਰ ਹੈ ਜੋ ਇਸ ਲੀਗ 'ਚ ਖੇਡੀ। ਹਰਮਨਪ੍ਰੀਤ ਕੌਰ ਪਿਛਲੇ ਸਾਲ ਮੋਢੇ ਦੀ ਸੱਟ ਦੀ ਵਜ੍ਹਾ ਤੋਂ ਇਸ ਸੁਪਰ ਲੀਗ ਟੀ-20 ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕੀ ਸੀ। ਹਰਮਨਪ੍ਰੀਤ ਨੂੰ ਸਰੇ ਸਟਾਰਸ ਫ੍ਰੈਂਚਾਈਜ਼ੀ ਨੇ ਸਾਈਨ ਕੀਤਾ ਸੀ।
ਸ਼੍ਰੀਲੰਕਾ ਨੇ ਅਫਰੀਕਾ ਨੂੰ 199 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ 'ਤੇ ਕੀਤਾ ਕਬਜਾ
NEXT STORY