ਨਵੀਂ ਦਿੱਲੀ : ਆਉਣ ਵਾਲੇ ਮੁਕਾਬਲਿਆਂ ਦੇ ਲਈ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਹਾਲ ਹੀ 'ਚ ਭਾਰਤੀ ਟੀਮਾਂ ਦੀ ਚੋਣ ਕੀਤੀ। ਜਿਸ ਤੋਂ ਬੰਗਾਲ ਕ੍ਰਿਕਟ ਟੀਮ ਦੇ ਬੱਲੇਬਾਜ਼ ਮਨੋਜ ਤਿਵਾਰੀ ਬੇਹਦ ਨਾਰਾਜ਼ ਹਨ। ਬੋਰਡ ਵਲੋਂ ਚੁਣੀ ਗਈ 6 ਮਹੀਨੇ ਤੋਂ ਕਿਸੇ ਵੀ ਟੀਮ 'ਚ ਮਨੋਜ ਨੂੰ ਜਗ੍ਹਾ ਨਹੀਂ ਮਿਲੀ ਹੈ। ਬੀ. ਸੀ. ਸੀ. ਆਈ. ਵਲੋਂ ਦੱਖਣੀ ਅਫਰੀਕਾ-ਏ ਦੇ ਖਿਲਾਫ ਚਾਰ ਦਿਨਾਂ ਮੈਚ, ਦਿਲੀਪ ਟਰਾਫੀ ਅਤੇ ਦੱਖਣੀ ਅਫਰੀਕਾ-ਏ ਅਤੇ ਆਸਟਰੇਲੀਆ-ਏ ਦੇ ਨਾਲ ਖੇਡੇ ਜਾਣ ਵਾਲੀ ਸੀਰੀਜ਼ ਦੇ ਲਈ ਇੰਡੀਆ-ਏ ਅਤੇ ਇੰਡੀਆ-ਬੀ ਟੀਮਾਂ ਦੀ ਘੋਸ਼ਣਾ ਕੀਤੀ ਗਈ ਹੈ। ਇਨ੍ਹਾਂ 'ਚੋਂ ਕਿਸੇ ਵੀ ਟੀਮ 'ਚ ਮਨੋਜ ਦਾ ਨਾਂ ਨਹੀਂ ਹੈ ਅਤੇ ਇਸ 'ਤੇ ਬੰਗਾਲ ਕ੍ਰਿਕਟ ਖਿਡਾਰੀ ਨੇ ਆਪਣੀ ਨਿਰਾਸ਼ਾ ਜਤਾਈ ਹੈ।
ਮਨੋਜ ਨੇ 2017-18 ਸੀਜ਼ਨ 'ਚ 126.70 ਦੀ ਔਸਤ ਨਾਲ 507 ਦੌੜਾਂ ਬਣਾਈਆਂ। ਇਹ ਭਾਰਤ 'ਚ ਘਰੇਲੂ ਸੀਜ਼ਨ 'ਚ ਲਿਸਟ-ਏ ਦੀ ਔਸਤ ਦੇ ਤਹਿਤ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਸਕੋਰ 400 ਦੌੜਾਂ ਤੱਕ ਦਾ ਸੀ। ਉਨ੍ਹਾਂ ਦਾ ਇਸਦੇ ਨਾਲ ਹੀ ਵਿਜੇ ਹਜਾਰੇ ਅਤੇ ਦੇਵਧਰ ਟਰਾਫੀ 'ਚ 100 ਤੋਂ ਜ਼ਿਆਦਾ ਔਸਤ ਰਹੀ। ਉਨ੍ਹਾਂ ਦੇ ਇਲਾਵਾ ਕਿਸੇ ਹੋਰ ਬੱਲੇਬਾਜ਼ ਨੇ ਇਸ ਉਪਲੱਬਧੀ ਨੂੰ ਹਾਸਲ ਨਹੀਂ ਕੀਤਾ।
ਆਪਣੀ ਇਸ ਨਿਰਾਸ਼ਾ ਨੂੰ ਟਵਿੱਟਰ 'ਤੇ ਜ਼ਾਹਿਰ ਕਰ ਕੇ ਮਨੋਜ ਨੇ ਲਿਖਿਆ, '' ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ 'ਚ ਕਿਨੇਂ ਹੀ ਅਜਿਹੇ ਬੱਲੇਬਾਜ਼ ਰਹੇ ਹਨ, ਜਿਨ੍ਹਾਂ ਦਾ ਵਿਜੇ ਹਜ਼ਾਰੇ ਅਤੇ ਦੇਵਧਰ ਟਰਾਫੀ 'ਚ 100 ਤੋਂ ਜ਼ਿਆਦਾ ਦਾ ਔਸਤ ਰਿਹਾ ਅਤੇ ਉਹ ਵੀ ਇਕ ਹੀ ਸਾਲ 'ਚ। ਮਨੋਜ ਨੇ ਕਿਹਾ, '' ਮੈਨੂੰ ਇਹ ਅਹਿਸਾਸ ਹੋਇਆ ਹੈ ਕਿ ਟੀਮ ਦੇ ਲਈ ਕੀਤੇ ਗਏ ਤੁਹਾਡੇ ਕੰਮ ਦੀ ਪਹਿਚਾਣ ਨਹੀਂ ਹੁੰਦੀ। ਲੋਕ ਸਿਰਫ ਸਕੋਰਸ਼ੀਟ 'ਤੇ ਨੰਬਰ ਦੇਖਣਾ ਚਾਹੁੰਦੇ ਹਨ, ਪਰ ਇਹ ਵੀ ਭੁੱਲ ਜਾਂਦੇ ਹਨ ਕਿ ਅਸੀਂ ਇਸ ਪ੍ਰਕਾਰ ਦੀ ਪਿੱਚ 'ਤੇ ਖੇਡੇ ਹਾਂ ਅਤੇ ਮੈਚ ਦਾ ਪਰਿਣਾਮ ਕੀ ਸੀ।
ਗ੍ਰਿਗੋਰ ਤੇ ਨਿਕੋਲ ਹਾਰ ਦਾ ਗ਼ਮ ਭੁਲਾ ਕੇ ਮਨਾ ਰਹੇ ਨੇ ਬੀਚ 'ਤੇ ਛੁੱਟੀਆਂ
NEXT STORY