ਸਪੋਰਟਸ ਡੈਸਕ- ਅੰਮ੍ਰਿਤਸਰ ਜ਼ਿਲ੍ਹੇ ਦੀ ਮਨਪ੍ਰੀਤ ਕੌਰ, 23 ਮਾਰਚ ਤੋਂ ਆਂਧਰਾ ਪ੍ਰਦੇਸ਼ ਵਿਖੇ ਸ਼ੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਦੀ ਕਪਤਾਨੀ ਕਰੇਗੀ। ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ 23 ਮਾਰਚ ਤੋਂ 3 ਅਪ੍ਰੈਲ, 2022 ਤਕ ਕਾਕੀਨਾਡਾ (ਆਂਧਰਾ ਪ੍ਰਦੇਸ਼) ਵਿਖੇ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਲਈ ਪੰਜਾਬ ਮਹਿਲਾ ਹਾਕੀ ਟੀਮ ਦੀ ਅਗਵਾਈ ਅੰਮ੍ਰਿਤਸਰ ਜਿਲ੍ਹੇ ਦੀ ਮਨਪ੍ਰੀਤ ਕੌਰ ਕਰੇਗੀ।
ਇਹ ਵੀ ਪੜ੍ਹੋ : CSK ਨੂੰ ਰੁਤੂਰਾਜ ਤੇ ਦੀਪਕ ਦੀ ਸੱਟ 'ਤੇ ਫਿੱਟਨੈਸ ਅਪਡੇਟ ਦਾ ਇੰਤਜ਼ਾਰ
ਉਨ੍ਹਾਂ ਅਨੁਸਾਰ ਪੰਜਾਬ ਜੂਨੀਅਰ ਮਹਿਲਾ ਹਾਕੀ ਟੀਮ ਵਿਚ ਕ੍ਰਮਵਾਰ ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਅਮਰੀਨ ਹਾਮਿਦ, ਚੇਵਾਂਗ ਤਮਾਂਗ, ਵੈਸ਼ਾਲੀ ਸ਼ਰਮਾ, ਅਮਨਦੀਪ ਕੌਰ, ਸਨੇਹਾ ਸੱਭਰਵਾਲ, ਅੰਜਲੀ ਪੰਵਾਰ, ਸੁਖਜੀਤ ਕੌਰ ਅਤੇ ਮੇਘਾ (ਸਾਰੇ ਅੰਮ੍ਰਿਤਸਰ), ਮਹਿਕਪ੍ਰੀਤ ਕੌਰ ਅਤੇ ਸੋਮਾ (ਦੋਵੇਂ ਐਲ.ਪੀ.ਯੂ.), ਮਿਤਾਲੀ (ਵਾਈਸ ਕੈਪਟਨ-ਬਠਿੰਡਾ), ਸੁਖਪ੍ਰੀਤ ਕੌਰ (ਪੀ.ਆਈ.ਐਸ. ਬਾਦਲ), ਸਵੀਨਾ ਰਾਣੀ ਅਤੇ ਮੁਸਕਾਨਪ੍ਰੀਤ (ਦੋਵੇਂ ਮੁਹਾਲੀ) ਨੁੰ ਨਸ਼ਮਿਲ ਕੀਤਾ ਗਿਆ ਹੈ ਜਦੋਂਕਿ ਅਮਰਜੀਤ ਸਿੰਘ ਪੰਜਾਬ ਟੀਮ ਦੇ ਕੋਚ ਹੋਣਗੇ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਨੂੰ ਸ਼ੂਟ ਆਊਟ 'ਚ ਹਰਾਇਆ
ਇਸੇ ਦੌਰਾਨ ਹਾਕੀ ਇੰਡੀਆ ਨੇ ਮੁਅੱਤਲਸ਼ੁਦਾ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਸਕੱਤਰ ਓਲੰਪੀਅਨ ਪਰਗਟ ਸਿੰਘ ਨੂੰ ਹਾਕੀ ਇੰਡੀਆ ਵੱਲੋਂ ਨਿਯੁਕਤ ਤਿੰਨ ਮੈਂਬਰੀ ਐਡਹਾਕ ਕਮੇਟੀ ਦੇ ਚੈਅਰਮੈਨ ਭੋਲਾ ਨਾਥ ਸਿੰਘ ਵਲੋਂ ਕੌਮੀ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀਆਂ ਟੀਮਾਂ ਦੀ ਸ਼ਮੂਲੀਅਤ ਲਈ ਪ੍ਰੋਟੋਕੋਲ ਮੁਤਾਬਕ ਲੋੜੀਦੀਆਂ ਫਾਰਮੈਲਟੀਜ਼ ਪੂਰੀਆਂ ਕਰਨ ਲਈ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨਾਲ ਤਾਲਮੇਲ ਕਰਨ ਲਈ ਕਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CSK ਨੂੰ ਰੁਤੂਰਾਜ ਤੇ ਦੀਪਕ ਦੀ ਸੱਟ 'ਤੇ ਫਿੱਟਨੈਸ ਅਪਡੇਟ ਦਾ ਇੰਤਜ਼ਾਰ
NEXT STORY