ਮੈਲਬੋਰਨ– ਗਿੱਟੇ ਦੀ ਸੱਟ ਤੋਂ ਉਭਰ ਰਹੇ ਆਸਟਰੇਲੀਆਈ ਆਲਰਾਊਂਡਰ ਮਿਸ਼ੇਲ ਮਾਰਸ਼ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਅਗਲੇ ਮਹੀਨੇ ਭਾਰਤ-ਏ ਵਿਰੁੱਧ ਅਭਿਆਸ ਮੈਚ ਵਿਚ ਖੇਡ ਸਕੇਗਾ, ਜਿਸ ਦੇ ਲਈ ਉਹ ਸ਼ੁੱਕਰਵਾਰ ਨੂੰ ਆਉਣ ਵਾਲੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਮਾਰਸ਼ ਨੂੰ ਸਤੰਬਰ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਮੈਚ ਦੌਰਾਨ ਗਿੱਟੇ ਵਿਚ ਸੱਟ ਲੱਗ ਗਈ ਸੀ ਤੇ ਇਹ 29 ਸਾਲਾ ਖਿਡਾਰੀ ਤਦ ਤੋਂ ਹੀ ਕ੍ਰਿਕਟ ਤੋਂ ਦੂਰ ਹੈ। ਉਸ ਨੂੰ ਆਸਟਰੇਲੀਆ-ਏ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਹੜਾ 6 ਤੋਂ 8 ਤੇ 11 ਤੋਂ 13 ਦਸੰਬਰ ਤਕ ਭਾਰਤ-ਏ ਵਿਰੁੱਧ 3 ਦਿਨਾ ਦੋ ਮੈਚ ਖੇਡੇਗੀ। ਮਾਰਸ਼ ਨੇ ਕਿਹਾ,''ਮੈਂ ਉਮੀਦ ਲਾਈ ਹੈ, ਮੈਨੂੰ ਸ਼ਾਇਦ ਇਸ ਹਫਤੇ ਪਤਾ ਲੱਗ ਜਾਵੇਗਾ ਕਿ ਮੈਂ ਖੇਡਾਂਗਾ ਜਾਂ ਨਹੀਂ।''
ਜਦੋਂ ਤਕ ਆਸਟਰੇਲੀਆ ਲਈ ਖੇਡਾਂਗਾ, BBL 'ਚ ਨਹੀਂ ਪਰਤਾਂਗਾ : ਵਾਰਨਰ
NEXT STORY