ਵੇਲਿੰਗਟਨ : ਨਿਊਜ਼ੀਲੈਂਡ ਕ੍ਰਿਕਟ ਨੇ ਤਜਰਬੇਕਾਰ ਬੱਲੇਬਾਜ਼ ਮਾਰਟਿਨ ਗੁਪਟਿਲ ਨੂੰ ਆਪਣੇ ਕੇਂਦਰੀ ਕਰਾਰ ਤੋਂ ਮੁਕਤ ਦਿੱਤਾ ਹੈ ਤਾਂ ਜੋ ਇਸ ਕ੍ਰਿਕਟਰ ਨੂੰ ਹੁਣ ਵਿਦੇਸ਼ ਖੇਡਣ ਦਾ ਮੌਕਾ ਮਿਲ ਸਕੇ। ਗੁਪਟਿਲ ਹਾਲ ਹੀ ਵਿੱਚ ਸੀਮਤ ਓਵਰਾਂ ਦੀ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ ਸਨ।
36 ਸਾਲਾ ਇਹ ਖਿਡਾਰੀ ਤੀਜਾ ਕ੍ਰਿਕਟਰ ਹੈ ਜਿਸ ਨੂੰ ਕੇਂਦਰੀ ਕਰਾਰ ਤੋਂ ਬਾਹਰ ਕੀਤਾ ਗਿਆ ਹੈ। ਉਸ ਤੋਂ ਪਹਿਲਾਂ, ਟ੍ਰੇਂਟ ਬੋਲਟ ਅਤੇ ਕੋਲਿਨ ਡੀ ਗ੍ਰੈਂਡਹੋਮ ਨੂੰ ਵੀ ਨਿਊਜ਼ੀਲੈਂਡ ਕ੍ਰਿਕਟ ਵਲੋਂ ਕੇਂਦਰੀ ਕਰਾਰ ਤੋਂ ਮੁਕਤ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਵਿਦੇਸ਼ੀ ਟੀ-20 ਲੀਗ 'ਚ ਮੌਕੇ ਭਾਲਣ ਲਈ ਇਹ ਫੈਸਲਾ ਕੀਤਾ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦੇ ਵਿਚਾਲੇ ਮੈਨਚੈਸਟਰ ਯੂਨਾਈਟਿਡ ਤੋਂ ਵੱਖ ਹੋਏ ਕ੍ਰਿਸਟੀਆਨੋ ਰੋਨਾਲਡੋ
ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਬੁੱਧਵਾਰ ਨੂੰ ਕਿਹਾ, 'ਅਸੀਂ ਮਾਰਟਿਨ ਦੀ ਸਥਿਤੀ ਤੋਂ ਜਾਣੂ ਹਾਂ। ਉਹ ਲੰਬੇ ਸਮੇਂ ਤੋਂ ਸਾਡਾ ਸਰਵੋਤਮ ਬੱਲੇਬਾਜ਼ ਰਿਹਾ ਹੈ। ਉਹ ਹੁਣ ਹੋਰ ਮੌਕਿਆਂ ਦੀ ਭਾਲ ਕਰਨਾ ਚਾਹੁੰਦਾ ਹੈ ਅਤੇ ਅਸੀਂ ਉਸ ਦੇ ਰਾਹ ਵਿਚ ਰੁਕਾਵਟ ਨਹੀਂ ਬਣਨਾ ਚਾਹੁੰਦੇ।'
ਗੁਪਟਿਲ ਫਿਲਹਾਲ ਨਿਊਜ਼ੀਲੈਂਡ ਲਈ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਦਕਿ ਵਨਡੇ 'ਚ ਉਹ ਤੀਜੇ ਸਥਾਨ 'ਤੇ ਹਨ। ਗੁਪਟਿਲ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 3500 ਅਤੇ ਵਨਡੇ ਵਿੱਚ 7346 ਦੌੜਾਂ ਬਣਾਈਆਂ ਹਨ। ਉਸ ਨੂੰ ਭਾਰਤ ਖਿਲਾਫ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ 'ਚ ਨਹੀਂ ਚੁਣਿਆ ਗਿਆ ਸੀ। ਭਾਰਤ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ 1-0 ਨਾਲ ਜਿੱਤ ਲਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਟ ਕਰਕੇ ਦਿਓ ਜਵਾਬ।
ਫੀਫਾ ਵਿਸ਼ਵ ਕੱਪ ਦੇ ਵਿਚਾਲੇ ਮੈਨਚੈਸਟਰ ਯੂਨਾਈਟਿਡ ਤੋਂ ਵੱਖ ਹੋਏ ਕ੍ਰਿਸਟੀਆਨੋ ਰੋਨਾਲਡੋ
NEXT STORY