ਨਵੀਂ ਦਿੱਲੀ - ਭਾਰਤੀ ਮੁੱਕੇਬਾਜ਼ੀ ਲਈ ਮੈਰੀਕਾਮ, ਅਮਿਤ ਤੇ ਗੌਰਵ ਸੋਲੰਕੀ ਨੇ ਵਧੀਆ ਪ੍ਰਦਰਸ਼ਨ ਕੀਤਾ। 3 ਬੱਚਿਆਂ ਦੀ ਮਾਂ 36 ਸਾਲ ਦੀ ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ 7ਵਾਂ ਤਮਗਾ ਜਿੱਤਿਆ। ਉਹ ਹੁਣ ਟੂਰਨਾਮੈਂਟ ਦੇ 10 ਸੈਸ਼ਨ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਵੀ ਹੈ। ਉਸ ਦਾ ਅਗਲਾ ਟੀਚਾ 2020 ਓਲੰਪਿਕ ਵਿਚ ਦੇਸ਼ ਲਈ ਤਮਗਾ ਜਿੱਤਣਾ ਹੈ। ਭਾਰਤੀ ਮੁੱਕੇਬਾਜ਼ੀ ਟੀਮ ਦੇ ਹਾਈ ਪ੍ਰਫਾਰਮੈਂਸ ਡਾਇਰੈਕਟਰ ਸਾਂਤਿਆਗੋ ਨਿਏਵਾ ਨੇ ਕਿਹਾ- ''ਮੈਰੀਕਾਮ ਸ਼ਾਨਦਾਰ ਹੈ।'' ਦੂਜੇ ਸ਼ਬਦਾਂ ਵਿਚ ਉਸ ਦੀ ਸ਼ਲਾਘਾ ਨਹੀਂ ਕੀਤੀ ਜਾ ਸਕਦੀ। ਉਸ ਪੱਧਰ 'ਤੇ ਪ੍ਰਦਰਸ਼ਨ ਕਰਨਾ, ਆਪਣੇ ਤੋਂ ਨੌਜਵਾਨ ਖਿਡਾਰੀਆਂ ਨੂੰ ਹਰਾਉਣਾ ਅਦਭੁੱਤ ਹੈ।
ਸੋਲੰਕੀ ਨੇ ਸੋਨ ਤਮਗਾ ਜਿੱਤ ਕੇ ਕੀਤਾ ਹੈਰਾਨ : ਮੈਰੀਕਾਮ ਤੋਂ ਇਲਾਵਾ ਅਮਿਤ (49 ਕਿ. ਗ੍ਰਾ.) ਨੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਹਾਸਲ ਕੀਤਾ, ਜਿੱਥੇ ਫਾਈਨਲ ਵਿਚ ਉਸ ਨੇ ਓਲੰਪਿਕ ਚੈਂਪੀਅਨ ਹਸਨਬੋਆਏ ਦੁਸਮਾਤੋਵ ਨੂੰ ਹਰਾਇਆ। ਅਮਿਤ ਨੇ ਇਸਦੇ ਇਲਾਵਾ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਆਪਣੇ ਨਾਂ ਕੀਤਾ। ਗੌਰਵ ਸੋਲੰਕੀ (52 ਕਿ. ਗ੍ਰਾ.) ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਜਰਮਨੀ ਵਿਚ ਖੇਡੇ ਗਏ ਕੈਮੇਸਟ੍ਰੀ ਕੱਪ ਵਿਚ ਵੀ ਸੋਨ ਤਮਗਾ ਹਾਸਲ ਕੀਤਾ।
ਸਿਰਫ ਮੈਰੀਕਾਮ ਛਾਈ : ਮਹਿਲਾ ਮੁੱਕੇਬਾਜ਼ੀ ਵਿਚ ਮੈਰੀਕਾਮ ਨੂੰ ਛੱਡ ਕੇ ਬਾਕੀਆਂ ਨੇ ਨਿਰਾਸ਼ ਕੀਤਾ। ਮੈਰੀਕਾਮ ਵੱਡੇ ਟੂਰਨਾਮੈਂਟਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਇਕਲੌਤੀ ਖਿਡਾਰੀ ਰਹੀ। ਟੀਮ ਇਸਦੇ ਬਿਨਾਂ ਏਸ਼ੀਆਈ ਖੇਡਾਂ ਲਈ ਜਕਾਰਤਾ ਗਈ ਪਰ ਖਾਲੀ ਹੱਥ ਪਰਤੀ। ਉਸਦਾ (ਮੈਰੀਕਾਮ ਦਾ) ਸੁਪਨਾ 2020 ਓਲੰਪਿਕ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਹੈ, ਜਿੱਥੇ ਉਹ 51 ਕਿ.ਗ੍ਰਾ. ਭਾਰ ਵਰਗ ਵਿਚ ਖੇਡੇਗੀ।
ਏਸ਼ੀਆਈ ਖੇਡਾਂ ਦੀ ਅਸਫਲਤਾ : ਪੁਰਸ਼ਾਂ ਵਿਚ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿਚ 8 ਸੋਨ ਤਮਗੇ ਜਿੱਤੇ। ਗੌਰਵ ਤੇ ਵਿਕਾਸ ਕ੍ਰਿਸ਼ਣਾ (75 ਕਿ. ਗ੍ਰਾ.) ਨੇ ਸੋਨ ਤਮਗਾ ਆਪਣੇ ਨਾਂ ਕੀਤਾ। ਟੀਮ ਹਾਲਾਂਕਿ ਏਸ਼ੀਆਈ ਖੇਡਾਂ ਵਿਚ ਇਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਤੇ ਸਿਰਫ 2 ਤਮਗੇ ਹੀ ਜਿੱਤ ਸਕੀ। ਅਮਿਤ ਦੇ ਸੋਨ ਤਮਗੇ ਦੇ ਨਾਲ ਵਿਕਾਸ ਦੇ ਕਾਂਸੀ ਤਮਗੇ ਨੇ ਦੇਸ਼ ਦੀ ਇੱਜ਼ਤ ਬਚਾਈ। ਇਸ ਸਾਲ ਟੀਮ ਚੋਣ ਦੀ ਨਵੀਂ ਨੀਤੀ ਵੀ ਚਰਚਾ ਵਿਚ ਰਹੀ।
ਵੱਡੇ ਟੂਰਨਾਮੈਂਟ 'ਚ ਔਸਤ ਪ੍ਰਦਰਸ਼ਨ ਕਰ ਕੇ ਪਿਛੜੀ ਭਾਰਤੀ ਹਾਕੀ
NEXT STORY