ਨਵੀਂ ਦਿੱਲੀ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਡ ਬਰਾਡ 'ਤੇ ਮੈਚ ਰੈਫਰੀ ਤੇ ਉਸਦੇ ਪਿਤਾ ਕ੍ਰਿਸ ਬਰਾਡ ਨੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਹੈ। ਦਰਅਸਲ, 34 ਸਾਲ ਦੇ ਸਟੂਅਰਡ ਬਰਾਡ ਨੇ ਪਾਕਿਸਤਾਨ ਦੇ ਵਿਰੁੱਧ ਪਹਿਲੇ ਟੈਸਟ ਦੇ ਦੌਰਾਨ ਸਪਿਨਰ ਯਾਸਿਰ ਸ਼ਾਹ ਵਿਰੁੱਧ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਇਹ ਘਟਨਾ ਪਾਕਿਸਤਾਨ ਦੀ ਦੂਜੀ ਪਾਰੀ ਦੇ 46ਵੇਂ ਓਵਰ ਦੀ ਹੈ।
ਸਟੂਅਰਡ ਬਰਾਡ ਨੇ ਯਾਸਿਰ ਸ਼ਾਹ ਨੂੰ ਆਊਟ ਕਰਨ ਤੋਂ ਬਾਅਦ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਸੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਰਿਲੀਜ਼ ਦੇ ਅਨੁਸਾਰ ਬਰਾਡ ਨੂੰ ਆਈ. ਸੀ. ਸੀ. ਦੀ ਚਾਲ ਚੱਲਣ ਦੀ ਧਾਰਾ 2.5 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ, ਜੋ ਅੰਤਰਰਾਸ਼ਟਰੀ ਮੈਚ 'ਚ ਗਲਤ ਭਾਸ਼ਾ, ਹਰਕਤ ਜਾਂ ਭਾਵ ਇਸ਼ਰਿਆਂ ਦੇ ਸੰਬੰਧ 'ਚ ਹੈ। ਇਸ ਦੇ ਨਾਲ ਹੀ ਬਰਾਡ ਦੇ ਅਨੁਸ਼ਾਸਨ ਰਿਕਾਰਡ 'ਚ ਇਕ ਡਿਮੇਰਿਟ ਅੰਕ ਜੋੜ ਦਿੱਤਾ ਗਿਆ। ਇਹ 24 ਮਹੀਨੇ 'ਚ ਉਸਦਾ ਤੀਜਾ ਜੁਰਮ ਹੈ ਤੇ ਕੁਲ ਡਿਮੇਰਿਟ ਅੰਕ ਤਿੰਨ ਹੋ ਗਏ ਹਨ।
ਇਸ ਤੋਂ ਪਹਿਲਾਂ ਬਰਾਡ ਨੇ 27 ਜਨਵਰੀ 2020 ਨੂੰ ਦੱਖਣੀ ਅਫਰੀਕਾ ਵਿਰੁੱਧ ਚੌਥੇ ਟੈਸਟ (ਵਾਂਡਰਰਸ) 'ਚ ਤੇ 19 ਅਗਸਤ 2018 ਨੂੰ ਭਾਰਤ ਦੇ ਵਿਰੁੱਧ ਤੀਜੇ ਟੈਸਟ (ਟ੍ਰੇਂਟ ਬ੍ਰਿਜ਼) 'ਚ ਨਿਯਮਾਂ ਦਾ ਉਲੰਘਣ ਕੀਤਾ ਸੀ, ਬਰਾਡ ਨੇ ਆਪਣੀ ਗਲਤੀ ਸਵੀਕਾਰ ਕੀਤੀ।
ਮਾਨਚੈਸਟਰ ਯੂਨਾਈਟਿਡ ਸੈਮੀਫਾਈਨਲ 'ਚ
NEXT STORY