ਬੈਂਗਲੁਰੂ (ਭਾਸ਼ਾ)– ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ, ਧਾਕੜ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਬੇਟਾ ਅਨਵਯ ਦ੍ਰਾਵਿੜ ਤੇ ਪ੍ਰਤਿਭਾਸ਼ਾਲੀ ਨੌਜਵਾਨ ਆਰ. ਸਮਰਣ ਨੂੰ ਐਤਵਾਰ ਨੂੰ ਇੱਥੇ ਆਯੋਜਿਤ ਕਰਨਾਟਕ ਰਾਜ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਦੇ ਸਾਲਾਨਾ ਐਵਾਰਡ ਸਮਾਰੋਹ ਵਿਚ ਵੱਖ-ਵੱਖ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਗਿਆ।
ਮੰਯਕ ਨੂੰ ਵਿਜੇ ਹਜ਼ਾਰੇ ਟਰਾਫੀ ਵਿਚ ਕਰਨਾਟਕ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਸਨਮਾਨਿਤ ਕੀਤਾ ਗਿਆ। ਉਸ ਨੇ ਪਿਛਲੇ ਸੈਸ਼ਨ ਵਿਚ 93 ਦੀ ਔਸਤ ਨਾਲ 651 ਦੌੜਾਂ ਬਣਾਈਆਂ। ਆਰ. ਸਮਰਣ ਨੂੰ ਰਣਜੀ ਟਰਾਫੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਐਵਾਰਡ ਮਿਲਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 7 ਮੈਚਾਂ ਵਿਚ 64.50 ਦੀ ਔਸਤ ਨਾਲ 516 ਦੌੜਾਂ ਬਣਾਈਆਂ, ਜਿਸ ਵਿਚ ਦੋ ਸੈਂਕੜੇ ਸ਼ਾਮਲ ਹਨ। ਗੇਂਦਬਾਜ਼ੀ ਸ਼੍ਰੇਣੀ ਵਿਚ ਸਾਲਾਨਾ ਐਵਾਰਡ ਵਾਸੁਕੀ ਕੌਸ਼ਿਕ ਨੂੰ ਮਿਲਿਆ, ਜਿਸ ਨੇ 23 ਵਿਕਟਾਂ ਲਈਆਂ। ਅਨਵਯ ਦ੍ਰਾਵਿੜ ਨੂੰ ਅੰਡਰ-16 ਵਿਜੇ ਮਰਚੈਂਟ ਟਰਾਫੀ ਵਿਚ ਕਰਨਾਟਕ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਲਗਾਤਾਰ ਦੂਜੇ ਸਾਲ ਸਨਮਾਨਿਤ ਕੀਤਾ ਗਿਆ।
ਪ੍ਰਭਸਿਮਰਨ ਸਿੰਘ ਦਾ ਸੈਂਕੜਾ, ਭਾਰਤ-ਏ ਨੇ ਆਸਟ੍ਰੇਲੀਆ-ਏ ਨੂੰ 2 ਵਿਕਟਾਂ ਨਾਲ ਹਰਾਇਆ
NEXT STORY