ਸਪੋਰਟਸ ਡੈਸਕ— 6 ਵਾਰ ਦੀ ਵਰਲਡ ਚੈਂਪੀਅਨ ਐੱਮ. ਸੀ. ਮੈਰੀ ਕਾਮ ਨੇ 51 ਕਿਲੋਗ੍ਰਾਮ ਵਰਗ 'ਚ ਨਿਕਹਤ ਜ਼ਰੀਨ ਨੂੰ 9-1 ਨਾਲ ਹਰਾ ਕੇ ਚੀਨ 'ਚ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੇ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਈ। ਇਸ ਮੁਕਾਬਲੇ 'ਚ ਮੈਰੀਕਾਮ ਨੇ ਬਹੁਤ ਦਮਦਾਰ ਮੁੱਕੇ ਜੜ ਕੇ ਸਪੱਸ਼ਟ ਅੰਕ ਹਾਸਲ ਕਰਕੇ ਜਿੱਤ ਦਰਜ ਕੀਤੀ। ਮੁਕਾਬਲੇ 'ਚ ਜਿੱਤ ਦੇ ਬਾਅਦ ਮੈਰੀ ਕਾਮ ਨੇ ਵਿਰੋਧੀ ਨਿਕਹਤ ਨੂੰ ਹਰਾਉਣ ਦੇ ਬਾਅਦ ਹੱਥ ਨਹੀਂ ਮਿਲਾਇਆ ਸੀ।

ਮੈਚ ਦੇ ਬਾਅਦ ਜਦੋਂ ਮੈਰੀ ਕਾਮ ਤੋਂ ਇਸ ਵਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਮੈਨੂੰ ਉਸ ਨਾਲ ਹੱਥ ਕਿਉਂ ਨਹੀਂ ਮਿਲਾਉਣਾ ਚਾਹੀਦਾ ਹੈ? ਜੇਕਰ ਉਹ ਚਾਹੁੰਦੀ ਹੈ ਕਿ ਦੂਜੇ ਉਸ ਦਾ ਸਨਮਾਨ ਕਰਨ ਤਾਂ ਉਸ ਨੂੰ ਪਹਿਲਾਂ ਦੂਜਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਮੈਨੂੰ ਅਜਿਹੇ ਸੁਭਾਅ ਵਾਲੇ ਲੋਕ ਪਸੰਦ ਨਹੀਂ ਹਨ। ਬਸ ਰਿੰਗ ਦੇ ਅੰਦਰ ਆਪਣੀ ਗੱਲ ਸਾਬਤ ਕਰੇ, ਬਾਹਰ ਨਹੀਂ।''
ਓਲੰਪਿਕ ਕੁਆਲੀਫਾਇਰ ਲਈ ਚੋਣ ਕਮੇਟੀ 'ਤੇ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਢਿੱਲੇਮੱਠੇ ਰਵਈਏ ਦੇ ਬਾਅਦ ਜ਼ਰੀਨ ਨੇ ਕੁਝ ਹਫਤੇ ਪਹਿਲਾਂ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਦੇ ਖਿਲਾਫ ਟ੍ਰਾਇਲ ਦੀ ਮੰਗ ਕਰਕੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਮੈਰੀਕਾਮ ਨੇ ਕਿਹਾ ਸੀ ਕਿ ਉਹ ਬੀ. ਐੱਫ. ਆਈ. ਈ. ਦੀ ਨੀਤੀ ਦੀ ਪਾਲਣਾ ਕਰੇਗੀ ਜਿਸ ਨੇ ਅੰਤ 'ਚ ਟ੍ਰਾਇਲ ਕਰਾਉਣ ਦਾ ਫੈਸਲਾ ਕੀਤਾ।
Year Ender 2019: ਇਸ ਸਾਲ ਇਨ੍ਹਾਂ ਗੇਂਦਬਾਜ਼ਾਂ ਨੇ ਲਈ ਹੈਟ੍ਰਿਕ, ਚਾਰ ਭਾਰਤੀ ਵੀ ਸ਼ਾਮਲ
NEXT STORY