ਨਵੀਂ ਦਿੱਲੀ— 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੂੰ ਜੇਕਰ ਟ੍ਰੇਨਿੰਗ ਲਈ ਮਹਿਲਾਵਾਂ 'ਚੋਂ ਕੋਈ ਚੰਗਾ ਜੋੜੀਦਾਰ ਨਹੀਂ ਮਿਲਿਆ ਤਾਂ ਉਹ 6 ਸਾਲਾਂ ਬਾਅਦ ਫਿਰ ਤੋਂ ਲੰਬੇ ਕੱਦ ਦੇ ਪੁਰਸ਼ ਮੁੱਕੇਬਾਜ਼ਾਂ ਦੇ ਨਾਲ ਟ੍ਰੇਨਿੰਗ ਕਰਨ ਦੇ ਬਾਰੇ 'ਚ ਵਿਚਾਰ ਕਰ ਸਕਦੀ ਹੈ। ਓਲੰਪਿਕ ਤਮਗਾਧਾਰੀ ਮੁੱਕੇਬਾਜ਼ ਨੇ ਬੁੱਧਵਾਰ ਨੂੰ ਕਿਹਾ ਕਿ ਵਿਸ਼ਵ ਚੈਂਪੀਅਨਸ਼ਿਪ ਦੇ 48 ਕਿਲੋਗ੍ਰਾਮ ਕੈਟੇਗਰੀ 'ਚ ਉਨ੍ਹਾਂ ਨੂੰ ਕੋਈ ਸਖਤ ਮੁਕਾਬਲੇਬਾਜ਼ ਨਹੀਂ ਮਿਲੀ, ਜਿਸ 'ਚ ਉਹ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣੀ।
ਉਨ੍ਹਾਂ ਦਾ ਕਹਿਣਾ ਹੈ, 'ਟ੍ਰੇਨਿੰਗ ਲਈ ਜੋੜੀਦਾਰ ਲੱਭਣਾ ਵੀ ਮੁਸ਼ਕਲ ਹੈ। ਸਾਡੇ ਕੋਲ ਇੰਨੇ ਮੁੱਕੇਬਾਜ਼ ਨਹੀਂ ਹਨ ਜਿਨ੍ਹਾਂ ਤੋਂ ਮਦਦ ਮਿਲ ਸਕੇ। ਦਿਲੀ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ, ਉਹ ਚਲੀਆਂ ਗਈਆਂ। ਜੇਕਰ ਮੇਰੀ ਟ੍ਰੇਨਿੰਗ ਚੰਗੀ ਨਹੀਂ ਹੁੰਦੀ ਹੈ ਤਾਂ ਮੈਂ ਟ੍ਰੇਨਿੰਗ ਲਈ ਲੰਬੇ ਕੱਦ ਦੇ ਮੁਕਾਬਲੇਬਾਜ਼ਾਂ ਨੂੰ ਰਖਾਂਗੀ ਅਤੇ ਉਨ੍ਹਾਂ ਨਾਲ ਅਭਿਆਸ ਕਰਾਂਗੀ। ਪਿਛਲੀ ਵਾਰ 2012 ਲੰਡਨ ਓਲੰਪਿਕ 'ਚ ਮੈਂ ਪੁਣੇ ਦੇ ਬਾਲੇਵਾੜੀ 'ਚ ਅਜਿਹਾ ਹੀ ਕੀਤਾ ਸੀ।''
ਕੋਹਲੀ ਨੂੰ ਲੈ ਡੁੱਬਿਆ 'ਗਰੂਰ': ਅਸ਼ੀਸ਼ ਨੇਹਰਾ
NEXT STORY