ਫੋਰਟ ਲਾਡਰਡੇਲ (ਅਮਰੀਕਾ)- ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਨੇ ਇਸ ਹਫਤੇ ਮੈਦਾਨ 'ਤੇ ਨਿੱਜੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਐੱਮਐੱਲਐੱਸ ਨਿਯਮਤ ਸੀਜ਼ਨ ਦੇ ਅੰਤ ਤੋਂ ਪਹਿਲਾਂ ਇੰਟਰ ਮਿਆਮੀ ਵਿਚ ਸ਼ਾਮਲ ਹੋ ਸਕਦੇ ਹਨ। ਮਿਆਮੀ ਦੇ ਕੋਚ ਗੇਰਾਰਡੋ 'ਟਾਟਾ' ਮਾਰਟਿਨੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
37 ਸਾਲਾ ਮੇਸੀ 14 ਜੁਲਾਈ ਨੂੰ ਕੋਲੰਬੀਆ 'ਤੇ ਅਰਜਨਟੀਨਾ ਦੀ ਕੋਪਾ ਅਮਰੀਕਾ ਫਾਈਨਲ ਜਿੱਤਣ ਤੋਂ ਬਾਅਦ ਸੱਜੇ ਗਿੱਟੇ ਦੀ ਸੱਟ ਕਾਰਨ ਬਾਹਰ ਹੈ। ਉਹ ਇਸ ਮੈਚ ਦੇ ਦੂਜੇ ਅੱਧ ਵਿੱਚ ਡਿੱਗ ਗਏ ਸਨ। ਮੇਸੀ ਸ਼ਨੀਵਾਰ ਨੂੰ ਇੰਟਰ ਮਿਆਮੀ ਅਤੇ ਐਫਸੀ ਸਿਨਸਿਨਾਟੀ ਵਿਚਾਲੇ ਹੋਣ ਵਾਲੇ ਮੈਚ ਵਿੱਚ ਨਹੀਂ ਖੇਡਣਗੇ। ਉਨ੍ਹਾਂ ਨੂੰ ਸਤੰਬਰ ਦੇ ਦੋ ਵਿਸ਼ਵ ਕੱਪ ਕੁਆਲੀਫਾਇਰ ਲਈ ਅਰਜਨਟੀਨਾ ਦੀ ਰਾਸ਼ਟਰੀ ਟੀਮ ਤੋਂ ਵੀ ਬਾਹਰ ਰੱਖਿਆ ਗਿਆ ਹੈ।
ਉਹ 1 ਜੁਲਾਈ ਤੋਂ ਇੰਟਰ ਮਿਆਮੀ ਲਈ ਨਹੀਂ ਖੇਡੇ ਹਨ, ਪਰ ਕੋਚ ਮਾਰਟੀਨੋ ਨੇ ਕਿਹਾ ਕਿ ਉਹ ਜਲਦੀ ਹੀ ਪੂਰੀ ਸਿਖਲਾਈ ਵਿੱਚ ਟੀਮ ਨਾਲ ਜੁੜ ਸਕਦੇ ਹਨ। ਮਾਰਟੀਨੋ ਨੇ ਕਿਹਾ ਕਿ ਹਾਲਾਂਕਿ ਮੇਸੀ ਦੀ ਵਾਪਸੀ ਦਾ ਕੋਈ ਖਾਸ ਸਮਾਂ ਨਹੀਂ ਹੈ, ਪਰ ਇਹ ਅਕਤੂਬਰ ਦੇ ਅਖੀਰ ਵਿੱਚ ਸ਼ੁਰੂ ਹੋਣ ਵਾਲੇ ਐੱਮਐੱਲਐੱਸ ਪਲੇਆਫ ਤੋਂ ਪਹਿਲਾਂ ਹੋ ਸਕਦਾ ਹੈ।
KL ਰਾਹੁਲ ਦੀ ਆਕਸ਼ਨ 'ਚ ਵਿਰਾਟ ਦਾ ਧਮਾਕਾ, ਰੋਹਿਤ-ਧੋਨੀ ਰਹਿ ਗਏ ਪਿੱਛੇ
NEXT STORY