ਬਾਰਸੀਲੋਨਾ– ਸਪੈਨਿਸ਼ ਫੁੱਟਬਾਲ ਮਹਾਸੰਘ ਨੇ ਸਪੈਨਿਸ਼ ਸੁਪਰ ਕੱਪ ਫਾਈਨਲ ਵਿਚ ਵਿਰੋਧੀ ਖਿਡਾਰੀ ਨੂੰ ਹੱਥ ਨਾਲ ਮਾਰਨ ਲਈ ਬਾਰਸੀਲੋਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੂੰ 2 ਮੈਚਾਂ ਲਈ ਸਸਪੈਂਡ ਕਰ ਦਿੱਤਾ ਹੈ। ਟੀਮ ਦੀ 3-2 ਨਾਲ ਹਾਰ ਤੋਂ ਬਾਅਦ ਮੇਸੀ ਨੇ ਐਟਲੇਟਿਕੋ ਬਿਲਬਾਓ ਦੇ ਇਕ ਖਿਡਾਰੀ ਦੇ ਸਿਰ ’ਤੇ ਹੱਥ ਨਾਲ ਹਮਲਾ ਕੀਤਾ। ਦੋਵੇਂ ਬਾਕਸ ਵੱਲ ਦੌੜ ਰਹੇ ਸਨ। ਉਹ ਖਿਡਾਰੀ ਮੈਦਾਨ ’ਤੇ ਡਿੱਗ ਗਿਆ ਤੇ ਮੇਸੀ ਨੂੰ ਲਾਲ ਕਾਰਡ ਦਿਖਾਇਆ ਗਿਆ। ਮੇਸੀ ’ਤੇ 12 ਮੈਚਾਂ ਦੀ ਪਾਬੰਦੀ ਵੀ ਲੱਗ ਸਕਦੀ ਸੀ ਪਰ ਮਹਾਸੰਘ ਦੀ ਕਮੇਟੀ ਨੇ ਹੀ ਉਸ ਨੂੰ ਸਸਪੈਂਡ ਕਰ ਦਿੱਤਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v AUS : ਪੰਤ ਨੇ ਤੋੜਿਆ ਧੋਨੀ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
NEXT STORY