ਚੇਨਈ- ਦੋ ਵਾਰ ਦੀ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਚੈਂਪੀਅਨ ਚੇਨਈਅਨ ਐੱਫ. ਸੀ. ਨੇ ਐਤਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਮਿਡਫੀਲਡਰ ਜਰਮਨਪ੍ਰੀਤ ਸਿੰਘ ਨੇ ਕਈ ਸਾਲਾਂ ਦਾ ਨਵਾਂ ਇਕਰਾਰਨਾਮਾ ਕਰਕੇ ਕਲੱਬ ਦੇ ਨਾਲ ਸਾਂਝੇਦਾਰੀ ਵਧਾ ਲਈ। ਪੰਜਾਬ ਦਾ ਇਹ 24 ਸਾਲਾ ਦਾ ਖਿਡਾਰੀ ਹੁਣ ਲਗਾਤਾਰ ਚੌਥੇ ਸੈਸ਼ਨ 'ਚ ਕਲੱਬ ਦੇ ਲਈ ਖੇਡੇਗਾ।
ਉਹ 2017-18 ਆਈ. ਐੱਸ. ਐੱਲ. ਸੈਸ਼ਨ ਦੇ ਲਈ ਟੀਮ ਨਾਲ ਜੁੜੇ ਸੀ ਉਦੋਂ ਤੋਂ ਲੈ ਕੇ ਸਾਰੇ ਟੂਰਨਾਮੈਂਟ 'ਚ ਕਲੱਬ ਦੇ ਲਈ 36 ਮੈਚਾਂ 'ਚ ਖੇਡੇ ਹਨ। ਜਰਮਨਪ੍ਰੀਤ ਨੇ ਪ੍ਰੈਸ ਰਿਲੀਜ਼ 'ਚ ਕਿਹਾ ਕਿ ਚੇਨਈਅਨ ਐੱਫ. ਸੀ. ਦੇ ਲਈ ਲਗਾਤਾਰ ਖੇਡਦੇ ਰਹਿਣ ਦਾ ਮੈਨੂੰ ਮਾਣ ਹੈ। ਮੈਂ ਇੱਥੇ ਤਿੰਨ ਸ਼ਾਨਦਾਰ ਸਾਲਾਂ ਦਾ ਇਕਰਾਰਨਾਮਾ ਕੀਤਾ ਹੈ ਅਤੇ ਇਹ ਯਾਤਰਾ ਸ਼ਾਨਦਾਰ ਰਹੀ ਹੈ, ਜਿਸ 'ਚ ਮੈਂ ਕਈ ਚੀਜ਼ਾਂ ਸਿੱਖੀਆਂ ਅਤੇ ਅੱਗੇ ਵਧਿਆ।
ਪੁਰਸ਼ ਟੈਨਿਸ ਦੀ ਵਾਪਸੀ, ਮਰੇ ਨੇ 9 ਮਹੀਨੇ 'ਚ ਜਿੱਤਿਆ ਪਹਿਲਾ ਮੈਚ
NEXT STORY