ਪਟਾਯਾ (ਥਾਈਲੈਂਡ)— ਸਾਬਕਾ ਚੈਂਪੀਅਨ ਮੀਰਾਬਾਈ ਚਾਨੂ ਨੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ ਪਰ ਉਹ ਵੀਰਵਾਰ ਨੂੰ ਇਥੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ-2019 ਵਿਚ ਮਹਿਲਾਵਾਂ ਦੇ 49 ਕਿ. ਗ੍ਰਾ. ਵਿਚ ਤਮਗਾ ਜਿੱਤਣ ਵਿਚ ਅਸਫਲ ਰਹੀ ਅਤੇ ਉਸ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। 25 ਸਾਲਾ ਮੀਰਾਬਾਈ ਨੇ ਤਿੰਨੇ ਵਰਗਾਂ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਸ ਨੇ ਸਨੈਚ ਵਿਚ 87 ਕਿ. ਗ੍ਰਾ., ਕਲੀਨ ਐਂਡ ਜਰਕ ਵਿਚ 114 ਕਿ. ਗ੍ਰਾ. ਅਤੇ ਇਸ ਤਰ੍ਹਾਂ ਕੁਲ 201 ਕਿ. ਗ੍ਰਾ. ਭਾਰ ਚੁੱਕਿਆ।
ਮੀਰਾਬਾਈ ਦਾ ਇਸ ਤੋਂ ਪਹਿਲਾਂ ਦਾ ਰਾਸ਼ਟਰੀ ਰਿਕਾਰਡ 199 ਕਿ. ਗ੍ਰਾ. (88 ਅਤੇ 111 ਕਿ. ਗ੍ਰਾ.) ਸੀ, ਜਿਹੜਾ ਉਸ ਨੇ ਅਪ੍ਰੈਲ ਵਿਚ ਚੀਨ ਵਿਚ ਏਸ਼ੀਆਈ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ।
ਚੀਨ ਦੀ ਜਿਆਂਗ ਹੁਈਹੂਆ ਨੇ 212 ਕਿ. ਗ੍ਰਾ. (94 ਅਤੇ 118 ਕਿ. ਗ੍ਰਾ.) ਭਾਰ ਚੁੱਕ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਅਤੇ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਚੀਨ ਦੀ ਹੀ ਹੋਈ ਝਿਹੂਈ (210 ਕਿ. ਗ੍ਰਾ.) ਦੇ ਨਾਂ ਸੀ। ਉੱਤਰ ਕੋਰੀਆ ਦੀ ਰੀ ਸੋਂਗ ਗਮ ਨੇ 204 ਕਿ. ਗ੍ਰਾ. ਭਾਰ ਚੁੱਕ ਕੇ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਦੀ ਹੀ ਸਨੇਹਾ ਸੋਰੇਨ 55 ਕਿ. ਗ੍ਰਾ. ਵਿਚ ਗਰੁੱਪ-ਡੀ ਵਿਚ ਦੂਜੇ ਸਥਾਨ 'ਤੇ ਰਹੀ। ਇਸ 18 ਸਾਲਾ ਵੇਟਲਿਫਟਰ ਨੇ 173 ਕਿ. ਗ੍ਰਾ. (72 ਅਤੇ 101 ਕਿ. ਗ੍ਰਾ.) ਭਾਰ ਚੁੱਕਿਆ।
ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਧਨੰਜਯ 'ਤੇ 12 ਮਹੀਨਿਆਂ ਦੀ ਪਾਬੰਦੀ
NEXT STORY