ਹੈਮਿਲਟਨ- ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਆਪਣੇ ਨਾਂ ਇਕ ਹੋਰ ਵੱਡਾ ਰਿਕਾਰਡ ਦਰਜ ਕਰ ਲਿਆ ਹੈ। ਭਾਰਤੀ ਕਪਤਾਨ ਮਿਤਾਲੀ ਰਾਜ ਨੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਕਪਤਾਨੀ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ। ਮਿਤਾਲੀ ਰਾਜ ਬਤੌਰ ਕਪਤਾਨ ਵਿਸ਼ਵ ਕੱਪ 'ਚ ਆਪਣਾ 24ਵਾਂ ਮੈਚ ਖੇਡ ਰਹੀ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਆਸਟਰੇਲੀਆ ਦੀ ਦਿੱਗਜ ਖਿਡਾਰੀ ਬੇਲਿੰਡਾ ਕਲਾਰਕ ਦਾ ਰਿਕਾਰਡ ਤੋੜਿਆ ਹੈ।
ਇਹ ਵੀ ਪੜ੍ਹੋ : ਲਸਿਥ ਮਲਿੰਗਾ ਦੀ IPL 'ਚ ਵਾਪਸੀ, ਇਸ ਟੀਮ ਵਲੋਂ ਨਿਭਾਉਣਗੇ ਅਹਿਮ ਭੂਮਿਕਾ
ਵਿਸ਼ਵ ਕੱਪ 'ਚ ਅਜੇ ਤਕ ਮਿਤਾਲੀ ਰਾਜ ਦੀ ਕਪਤਾਨੀ 'ਚ ਭਾਰਤੀ ਟੀਮ ਨੇ 23 ਮੈਚ ਖੇਡੇ ਹਨ ਜਦਕਿ 24ਵਾਂ ਮੈਚ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡ ਰਹੀ ਹੈ। ਵਿਸ਼ਵ ਕੱਪ 'ਚ ਮਿਤਾਲੀ ਦੀ ਕਪਤਾਨੀ 'ਚ ਭਾਰਤ ਨੇ 23 ਮੈਚਾਂ 'ਚੋਂ 14 ਮੈਚ ਜਿੱਤੇ ਹਨ ਜਦਕਿ 8 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਕ ਮੈਚ ਬੇਨਤੀਜਾ ਰਿਹਾ।
ਵੈਸਟਇਡੀਜ਼ ਦੇ ਖ਼ਿਲਾਫ਼ ਜੇਕਰ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ ਮਿਤਾਲੀ ਦੇ ਨਾਂ ਇਕ ਸ਼ਾਨਦਾਰ ਰਿਕਾਰਡ ਹੋ ਜਾਵੇਗਾ। ਮਿਤਾਲੀ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਜਿੱਤ ਦੇ ਮਾਮਲੇ 'ਚ ਸਾਂਝੇ ਦੂਜੇ ਸਥਾਨ 'ਤੇ ਹੈ। ਵੈਸਟਇੰਡੀਜ਼ ਦੇ ਖ਼ਿਲਾਫ਼ ਮੈਚ ਜਿੱਤ ਕੇ ਉਹ ਆਸਟਰੇਲੀਆ ਦੀ ਸਾਬਕਾ ਕਪਤਾਨ ਸ਼ੇਰਾਨ ਟ੍ਰੇਡਰੀਆ ਤੋਂ ਅੱਗੇ ਨਿਕਲ ਜਾਵੇਗੀ।
ਇਹ ਵੀ ਪੜ੍ਹੋ : WWC 2022 : ਸਮ੍ਰਿਤੀ ਤੇ ਹਰਮਨਪ੍ਰੀਤ ਦੇ ਸੈਂਕੜੇ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 318 ਦੌੜਾਂ ਦਾ ਟੀਚਾ
ਭਾਰਤ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀ ਦੌੜ 'ਚ ਬਣੇ ਰਹਿਣ ਲਈ ਜਿੱਤ ਦੀ ਜ਼ਰੂਰਤ ਹੈ। ਜਦਕਿ ਵੈਸਟਇੰਡੀਜ਼ ਨਿਊਜ਼ੀਲੈਂਡ ਤੇ ਇੰਗਲੈਂਡ 'ਤੇ ਜਿੱਤ ਦਰਜ ਕਰਕੇ ਅਜੇ ਤਕ ਟੂਰਨਾਮੈਂਟ 'ਚ ਅਜੇਤੂ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲਸਿਥ ਮਲਿੰਗਾ ਦੀ IPL 'ਚ ਵਾਪਸੀ, ਇਸ ਟੀਮ ਵਲੋਂ ਨਿਭਾਉਣਗੇ ਅਹਿਮ ਭੂਮਿਕਾ
NEXT STORY