ਨਵੀਂ ਦਿੱਲੀ- ਫੁੱਟਬਾਲ ਟੀਮ ਦੇ ਕੋਚ ਅਹੁਦੇ ਤੋਂ ਹਟਾਏ ਜਾਣ ਨਾਲ ਨਾਰਾਜ਼ ਇਕ ਵਿਅਕਤੀ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਡ੍ਰੈਸਿੰਗ ਰੂਮ ਤੋਂ ਕਲੱਬ ਦੇ ਮੈਂਬਰਾਂ ਦੇ ਮੋਬਾਈਲ ਫੋਨ ਚੋਰੀ ਕਰ ਲਏ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਸਾਬਕਾ ਫੁੱਟਬਾਲ ਕੋਚ ਤੇ ਪਾਂਡਵ ਨਗਰ ਦੇ ਰਹਿਣ ਵਾਲੇ ਸ਼ੇਖਰ ਪਾਠਕ ਨੇ ਦਿੱਲੀ ਯੂਨਾਇਟਿਡ ਫੁੱਟਬਾਲ ਕਲੱਬ ਦੇ ਮੈਂਬਰਾਂ ਦੇ ਫੋਨ ਚੋਰੀ ਕੀਤੇ। ਪੁਲਸ ਨੂੰ 13 ਮਾਰਚ ਨੂੰ ਇਕ ਫੁੱਟਬਾਲ ਟੀਮ ਨਾਲ ਜੁੜੇ 12 ਮੋਬਾਈਲ ਫੋਨ ਤੇ ਪਰਸ ਚੋਰੀ ਹੋਣ ਦੀ ਸੂਚਨਾ ਮਿਲੀ ਸੀ, ਜਿਨ੍ਹਾਂ 'ਚ ਲਗਭਗ 10,000 ਰੁਪਏ ਸਨ।
ਪੁਲਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਡ੍ਰੈਸਿੰਗ ਰੂਮ ਫੁੱਟਬਾਲ ਟੀਮ ਨੂੰ ਦਿੱਤਾ ਗਿਆ ਸੀ ਤੇ ਸਾਰੇ ਖਿਡਾਰੀਆਂ ਨੇ ਲਾਕਰਾਂ 'ਚ ਆਪਣਾ ਸਮਾਨ ਰੱਖਿਆ ਸੀ। ਮੈਚ ਖਤਮ ਹੋਣ ਤੋਂ ਬਾਅਦ ਜਦੋਂ ਖਿਡਾਰੀ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਲਾਕਰ ਟੁੱਟੇ ਹੋਏ ਹਨ ਤੇ ਉਨ੍ਹਾਂ ਦੇ ਮੋਬਾਈਲ ਫੋਨ ਅਤੇ ਪਰਸ ਗਾਇਬ ਹਨ। ਪੁਲਸ ਕਮਿਸ਼ਨਰ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਕਿਹਾ ਕਿ ਪੁਲਸ ਨੇ ਸਟੇਡੀਅਮ 'ਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਤੇ ਚੋਰੀ ਹੋਏ ਫੋਨ 'ਤੇ ਨਜ਼ਰ ਰੱਖੀ। ਦੋ ਮਹੀਨੇ ਬਾਅਦ ਚੋਰੀ ਕੀਤੇ ਗਏ ਇਕ ਫੋਨ ਨੂੰ ਚਾਲੂ ਕੀਤਾ ਗਿਆ। ਪੁਲਸ ਨੇ ਫੋਨ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ। ਉਸ ਵਿਅਕਤੀ ਨੇ ਦੱਸਿਆ ਕਿ ਪਾਠਕ ਨੇ ਉਸ ਨੂੰ ਇਹ ਫੋਨ ਵੇਚਿਆ ਸੀ ਪਰ ਉਸ ਨੇ ਉਸ ਨੂੰ ਵਾਪਸ ਕਰ ਦਿੱਤਾ ਸੀ ਕਿਉਂਕਿ ਸਾਬਕਾ ਕੋਚ ਫੋਨ ਦੀ ਅਸਲ ਰਸੀਦ ਉਪਲੱਬਧ ਨਹੀਂ ਕਰਵਾ ਸਕਿਆ ਸੀ।
ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਦੋਸ਼ੀ ਨੂੰ ਉਸਦੇ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲ 9 ਮੋਬਾਈਲ ਫੋਨ ਬਰਾਮਦ ਕੀਤੇ ਗਏ। ਮਾਰਚ 2011 ਤੋਂ ਉਸ ਨੇ ਕੋਚ ਦੇ ਤੌਰ 'ਤੇ ਕਰੀਅਰ ਸ਼ੁਰੂ ਕੀਤਾ ਸੀ।
ਸੁਮਿਤ ਨਾਗਲ ਪ੍ਰਾਗ ਓਪਨ ਦੇ ਕੁਆਰਟਰ ਫਾਈਨਲ 'ਚ
NEXT STORY