ਮਾਊਂਟ ਮੋਂਗਾਨੁਈ— ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ ਮੈਚ 'ਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਸੀਰੀਜ਼ 'ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਸਨਮਾਨ ਦਿੱਤਾ ਗਿਆ। ਮੈਨ ਆਫ ਦਿ ਮੈਚ ਅਵਾਰਡ ਲੈਣ ਦੇ ਬਾਅਦ ਉਨ੍ਹਾਂ ਕਿਹਾ, ''ਹਵਾ ਦੇ ਉਲਟ ਗੇਂਦਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ ਪਰ ਕਿਸੇ ਨੂੰ ਤਾਂ ਆਪਣਾ ਕੰਮ ਕਰਨਾ ਹੈ। ਇਹ ਵੀ ਖੇਡ ਦਾ ਹਿੱਸਾ ਹੈ।''
'ਮੈਨ ਆਫ ਦਿ ਮੈਚ' ਸੈਰੇਮਨੀ ਦੇ ਦੌਰਾਨ ਸ਼ਮੀ ਦੇ ਨਾਲ ਵਿਰਾਟ ਵੀ ਗਏ। ਦਰਅਸਲ ਮੁਹੰਮਦ ਸ਼ਮੀ ਦੀ ਅੰਗਰੇਜ਼ੀ ਬਹੁਤ ਚੰਗੀ ਨਹੀਂ ਹੈ, ਇਸ ਲਈ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦੇ ਨਾਲ ਗਏ। ਪਰ ਇਸ ਵਾਰ ਸ਼ਮੀ ਨੇ ਬਿਨਾ ਵਿਰਾਟ ਦੀ ਮਦਦ ਨਾਲ ਅੰਗਰੇਜ਼ੀ 'ਚ ਆਪਣੀ ਗੱਲ ਕਹੀ। ਸ਼ਮੀ ਦੀ ਅੰਗਰੇਜ਼ੀ ਸੁਣ ਕੇ ਐਂਕਰ ਸਾਈਮਨ ਡਾਊਲ ਕਾਫੀ ਪ੍ਰਭਾਵਿਤ ਹੋਏ। ਸਾਈਮਨ ਡਾਊਲ, ਮੁਹੰਮਦ ਸ਼ਮੀ ਦੀ ਇੰਗਲਿਸ਼ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਖੁਦ ਹੀ ਹਿੰਦੀ ਬੋਲਣ ਲੱਗੇ। ਸਾਈਮਨ ਡਾਊਲ ਦੇ ਮੂੰਹ ਤੋਂ ਹਿੰਦੀ ਸੁਣ ਕੇ ਕਪਤਾਨ ਵਿਰਾਟ ਕੋਹਲੀ ਵੀ ਆਪਣਾ ਹਾਸਾ ਨਾ ਰੋਕ ਸਕੇ। ਸ਼ਮੀ ਦੀ ਇੰਗਲਿਸ਼ ਸੁਣਨ ਦੇ ਬਾਅਦ ਐਂਕਰ ਨੇ ਕਿਹਾ- ਯੋਰ ਇੰਗਲਿਸ਼ ਬਹੁਤ ਅੱਛਾ। ਸੋਸ਼ਲ ਮੀਡੀਆ 'ਤੇ ਸ਼ਮੀ, ਸਾਈਮਨ ਅਤੇ ਕੋਹਲੀ ਦਾ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।
ਨਿਊਜ਼ੀਲੈਂਡ ਨੇ ਮੰਨਿਆ ਕਿ ਭਾਰਤ ਨਾਲ ਟੱਕਰ ਲੈਣੀ ਔਖੀ
NEXT STORY