ਕੋਲਕਾਤਾ, (ਭਾਸ਼ਾ)– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਦੌਰੇ ਵਿਚੋਂ ਉਸ ਨੂੰ ਬਾਹਰ ਰੱਖਣ ਲਈ ਰਾਸ਼ਟਰੀ ਚੋਣਕਾਰਾਂ ’ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਰਣਜੀ ਟਰਾਫੀ ਵਿਚ ਬੰਗਾਲ ਲਈ ਉਸਦੀ ਉਪਲੱਬਧਤਾ ਸਾਬਤ ਕਰਦੀ ਹੈ ਕਿ ਉਹ ਫਿੱਟ ਹੈ ਤੇ ਇਸ ਬਾਰੇ ਵਿਚ ਚੋਣ ਕਮੇਟੀ ਨੂੰ ਅਪਡੇਟ ਕਰਨਾ ਉਸਦਾ ਕੰਮ ਨਹੀਂ ਹੈ।
ਸ਼ੰਮੀ ਨੇ ਆਖਰੀ ਵਾਰ ਚੈਂਪੀਅਨਜ਼ ਟਰਾਫੀ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ ਤੇ ਵਰੁਣ ਚੱਕਰਵਰਤੀ ਦੇ ਨਾਲ ਦੇਸ਼ ਦਾ ਚੋਟੀ ਦਾ ਵਿਕਟ ਲੈਣ ਵਾਲਾ ਗੇਂਦਬਾਜ਼ ਰਿਹਾ ਸੀ।
ਸ਼ੰਮੀ ਗਿੱਟੇ ਤੇ ਗੋਡੇ ’ਤੇ ਲੱਗਣ ਵਾਲੀਆਂ ਵਾਰ-ਵਾਰ ਸੱਟਾਂ ਨਾਲ ਜੂਝ ਰਿਹਾ ਹੈ, ਜਿਸ ਦੇ ਲਈ 2023 ਵਿਸ਼ਵ ਕੱਪ ਤੋਂ ਬਾਅਦ ਉਸਦੀ ਸਰਜਰੀ ਹੋਈ ਸੀ। 35 ਸਾਲਾ ਸ਼ੰਮੀ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੈਸਟ ਟੀਮ ਦਾ ਹਿੱਸਾ ਨਹੀਂ ਹੈ। ਉਹ ਭਾਰਤ ਲਈ ਆਖਰੀ ਵਾਰ ਜੂਨ 2023 ਵਿਚ ਆਸਟ੍ਰੇਲੀਆ ਵਿਰੱੁਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਖੇਡਿਆ ਸੀ।
ਈਡਨ ਗਾਰਡਨ ਵਿਚ ਉੱਤਰਾਖੰਡ ਵਿਰੁੱਧ ਬੰਗਾਲ ਦੇ ਪਹਿਲੇ ਰਣਜੀ ਮੈਚ ਦੀ ਪੂਰਬਲੀ ਸ਼ਾਮ ’ਤੇ ਸ਼ੰਮੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਪਹਿਲਾਂ ਵੀ ਕਿਹਾ ਹੈ ਕਿ ਚੋਣ ਮੇਰੇ ਹੱਥ ਵਿਚ ਨਹੀਂ ਹੈ। ਜੇਕਰ ਫਿਟਨੈੱਸ ਦਾ ਕੋਈ ਮੁੱਦਾ ਹੁੰਦਾ ਤਾਂ ਮੈਂ ਇੱਥੇ ਬੰਗਾਲ ਲਈ ਨਹੀਂ ਖੇਡ ਰਿਹਾ ਹੁੰਦਾ।’’
ਆਸਟ੍ਰੇਲੀਆ ਦੇ 19 ਅਕਤੂਬਰ ਤੋਂ ਸ਼ੁਰੂ ਹੋ ਰਹੇ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿਚ ਜਗ੍ਹਾ ਨਾ ਮਿਲਣ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ’ਤੇ ਗੱਲ ਕਰ ਕੇ ਵਿਵਾਦ ਖੜ੍ਹਾ ਕਰਨ ਦੀ ਲੋੜ ਨਹੀਂ ਹੈ। ਜੇਕਰ ਮੈਂ ਚਾਰ ਦਿਨਾ (ਰਣਜੀ ਟਰਾਫੀ) ਖੇਡ ਸਕਦਾ ਹਾਂ ਤਾਂ ਮੈਂ 50 ਓਵਰਾਂ ਦੀ ਕ੍ਰਿਕਟ ਵੀ ਖੇਡ ਸਕਦਾ ਹਾਂ।’’
ਸ਼ੰਮੀ ਨੇ ਕਿਹਾ ਕਿ ਚੋਣਕਾਰਾਂ ਨੂੰ ਆਪਣੀ ਫਿਟਨੈੱਸ ਦੀ ਜਾਣਕਾਰੀ ਦੇਣਾ ਉਸਦਾ ਕੰਮ ਨਹੀਂ ਹੈ। ਚੋਣ ਕਮੇਟੀ ਦੇ ਮੁਖੀ ਅਜੀਤ ਅਗਰਕਰ ਨੇ ਆਸਟ੍ਰੇਲੀਆ ਲਈ ਟੀਮ ਦੇ ਐਲਾਨ ਤੋਂ ਬਾਅਦ ਕਿਹਾ ਸੀ ਕਿ ਉਸਦੇ ਕੋਲ ਸ਼ੰਮੀ ਦੀ ਫਿਟਨੈੱਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।
ਉਸ ਨੇ ਕਿਹਾ, ‘‘ਮੇਰਾ ਕੰਮ ਐੱਨ. ਸੀ. ਏ.(ਸੈਂਟਰ ਆਫ ਐਕਸੀਲੈਂਸ-ਸੀ. ਓ. ਈ.) ਵਿਚ ਜਾਣਾ, ਤਿਆਰੀ ਕਰਨਾ ਤੇ ਮੈਚ ਖੇਡਣਾ ਹੈ। ਉਹ ਉਸਦੀ ਗੱਲ ਹੈ, ਉਸ ਨੂੰ ਕੌਣ ਅਪਡੇਟ ਦਿੰਦਾ ਹੈ, ਕਿਸੇ ਨਹੀਂ ਦਿੱਤੀ ਤਾਂ ਇਹ ਮੇਰੀ ਜ਼ਿੰਮੇਵਾਰੀ ਨਹੀਂ ਹੈ।
ਉਸ ਨੇ ਉਨ੍ਹਾਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਜਿਨ੍ਹਾਂ ਦੇ ਤਹਿਤ ਸੀ. ਓ. ਈ. ਫਿਟਨੈੱਸ ਪ੍ਰਮਾਣ ਪੱਤਰ ਜਾਰੀ ਕਰਦਾ ਹੈ।
ਭਾਰਤ ਦਾ ਇਹ ਸਟਾਰ ਖਿਡਾਰੀ ਟੀਮ 'ਚੋਂ ਹੋਇਆ ਬਾਹਰ, ਅਚਾਨਕ ਪਰਤਨਾ ਪਿਆ ਵਾਪਸ
NEXT STORY