ਨਵੀਂ ਦਿੱਲੀ— ਮੌਜੂਦਾ ਦੌਰ 'ਤੇ ਕਈ ਸਾਬਕਾ ਖਿਡਾਰੀਆਂ ਦੇ ਬੇਟੇ ਟੀਮ ਇੰਡੀਆ 'ਚ ਜਗ੍ਹਾ ਪਾਉਣ ਦੇ ਲਈ ਮਿਹਨਤ ਕਰ ਰਹੇ ਹਨ, ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਆਏ ਦਿਨ ਸੁਰਖੀਆਂ 'ਚ ਛਾਏ ਰਹਿੰਦੇ ਹਨ, ਪਰ ਇਕ ਹੋਰ ਸਾਬਕਾ ਖਿਡਾਰੀ ਦਾ ਬੇਟਾ ਇਨ੍ਹਾਂ ਦਿਨ੍ਹਾਂ 'ਚ ਖੂਬ ਮਿਹਨਤ ਕਰ ਰਿਹਾ ਹੈ, ਉਸਦਾ ਸੁਪਨਾ ਵੀ ਭਾਰਤੀ ਟੀਮ 'ਚ ਜਗ੍ਹਾ ਬਣਾਉਣਾ ਹੈ, ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਸਾਬਕਾ ਵਿਕਟਕੀਪਰ ਨਯਨ ਮੋਂਗੀਆ ਦੇ ਬੇਟੇ ਮੋਹਿਤ ਦੀ, ਜੋ ਬੜੌਦਾ ਦੇ ਲਈ ਅੰਡਰ 19 ਕ੍ਰਿਕਟ ਖੇਡ ਰਹੇ ਹਨ।
ਮੋਹਿਤ ਮੋਂਗੀਆ ਨੇ ਪਿੱਛਲੇ ਸਾਲ ਦੀ ਕੂਚ ਬਿਹਾਰ ਟ੍ਰਾਫੀ 'ਚ ਮੁੰਬਈ ਦੇ ਖਿਲਾਫ 240 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਸੀ, ਇਸ ਟੂਰਨਾਮੈਂਟ 'ਚ ਇਹ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਵੱਡਾ ਸਕੋਰ ਹੈ,ਮੋਹਿਤ ਨੇ ਆਪਣੇ ਪਿਤਾ ਨਯਨ ਮੋਂਗੀਆ ਦਾ ਹੀ ਰਿਕਾਰਡ ਤੋੜਿਆ, ਜਿਨ੍ਹਾਂ ਨੇ 1988 'ਚ ਕੇਰਲ ਦੇ ਖਿਲਾਫ 224 ਦੌੜਾਂ ਬਣਾਈਆਂ ਸਨ।
ਇਹ ਤਾਂ ਗੱਲ ਰਹੀ ਬੱਲੇਬਾਜ਼ੀ ਦੀ ਪਰ ਮੋਹਿਤ ਮੋਂਗੀਆ ਦੀ ਫਿਟਨੇਸ ਵੀ ਲਾਜਵਾਬ ਹੈ, ਉਨ੍ਹਾਂ ਦੇ ਸਿਕਸ ਪੈਕਸ ਐਬਸ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੇ ਹਨ ਮੋਹਿਤ ਮੋਂਗੀਆ ਦੀ ਬਾਡੀ ਦੇਖ ਕੇ ਵਿਰਾਟ ਕੋਹਲੀ , ਹਾਰਦਿਕ ਪੰਡਯਾ ਅਤੇ ਕੇ.ਐੱਲ. ਰਾਹੁਲ ਸਾਰਿਆ ਦੇ ਪਸੀਨੇ ਛੁੱਟ ਜਾਣਗੇ। ਇਹ ਤਿੰਨੋਂ ਖਿਡਾਰੀ ਆਪਣੇ ਸਿਕਸ ਪੈਕਸ ਦਿਖਾਉਂਦੇ ਰਹਿੰਦੇ ਹਨ ਪਰ ਮੋਹਿਤ ਦੇ ਅੱਗੇ ਇਨ੍ਹਾਂ ਦੀ ਬਾਡੀ ਵੀ ਫਿੱਕੀ ਨਜ਼ਰ ਆਉਂਦੀ ਹੈ।
ਮੋਹਿਤ ਜਿਮ 'ਚ ਬਹੁਤ ਮਿਹਨਤ ਕਰਦੇ ਹਨ, ਇਸਦੇ ਇਲਾਵਾ ਉਹ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ 'ਤੇ ਧਿਆਨ ਦਿੰਦੇ ਹਨ। ਵੈਸੇ ਤੁਹਾਨੂੰ ਦੱਸ ਦਈਏ ਕਿ ਮੋਹਿਤ ਵਿਰਾਟ ਕੋਹਲੀ ਦੇ ਜਬਰਦਸਤ ਫੈਨ ਹਨ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਰਾਟ ਕੋਹਲੀ ਦੇ ਕਈ ਸਕੈਚ ਸ਼ੇਅਰ ਕੀਤੇ।
ਫੈਡਰਰ ਅਤੇ ਵੀਨਸ ਅਗਲੇ ਦੌਰ 'ਚ
NEXT STORY