ਨਵੀਂ ਦਿੱਲੀ : ਵਰਲਡ ਕੱਪ ਵਿਚ ਐਤਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਵਰਲਡ ਕੱਪ ਦਾ ਮਹੱਤਵਪੂਰਨ ਮੁਕਾਬਲਾ ਹੋਣਾ ਹੈ। ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਇੰਗਲੈਂਡ ਨੂੰ ਇਹ ਮੈਚ ਹਰ ਹਾਲ ਵਿਚ ਜਿੱਤਣਾ ਹੋਵੇਗਾ। ਜਦਕਿ ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸਿੱਧੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ। ਮੁਕਾਬਲੇ ਤੋਂ ਪਹਿਲਾਂ ਇੰਗਲੈਂਡ ਦੇ ਆਫ ਸਪਿਨਰ ਮੋਈਨ ਅਲੀ ਨੇ ਭਾਰਤੀ ਟੀਮ ਦੇ ਕਪਤਾਨ ਨੂੰ ਸਸਤੇ ਵਿਚ ਆਊਟ ਕਰਨ ਦੀ ਚੁਣੌਤੀ ਦਿੱਤੀ ਹੈ।
ਮੈਂ ਕਰਾਂਗਾ ਵਿਰਾਟ ਨੂੰ ਆਊਟ

ਇੰਗਲੈਂਡ ਦੇ ਆਖਬਾਰ 'ਦਿ ਗਾਰਡਿਅਨ' ਨਾਲ ਖਾਸ ਗੱਲਬਾਤ ਦੌਰਾਨ ਮੋਈਨ ਇਲੀ ਨੇ ਕਿਹਾ ਕਿ ਇੰਗਲੈਂਡ ਖਿਲਾਫ ਮੁਕਾਬਲੇ ਵਿਚ ਭਾਰਤੀ ਟੀਮ ਦਬਾਅ ਵਿਚ ਰਹੇਗੀ। ਉਸਨੇ ਕਿਹਾ, ''ਵਿਰਾਟ ਕੋਹਲੀ ਜਾਣਦੇ ਹਨ ਕਿ ਉਸ ਨੂੰ ਭਾਰਤੀ ਟੀਮ ਲਈ ਦੌੜਾਂ ਬਣਾਉਣੀਆਂ ਹਨ। ਜਦਕਿ ਮੈਂ ਇੱਥੇ ਉਸਨੂੰ ਆਊਟ ਕਰਨ ਲਈ ਆਇਆ ਹਾਂ। ਵਿਰਾਟ ਨੂੰ ਆਊਟ ਕਰ ਕੇ ਅਸੀਂ ਦੋਸਤ ਹੀ ਰਹਾਂਗੇ। ਮੈਂ ਪਾਰਕ ਵਿਚ ਆਪਣੇ ਦੋਸਾਂ ਅਤੇ ਭਰਾਵਾਂ ਨਾਲ ਬਹੁਤ ਜ਼ਿਆਦਾ ਕਾਂਪੇਟੇਟਿਵ ਕ੍ਰਿਕਟ ਖੇਡੀ ਹੈ। ਮੈਂ ਵਿਰਾਟ ਨੂੰ ਅੰਡਰ 19 ਕ੍ਰਿਕਟ ਦੇ ਦੌਰ ਤੋਂ ਜਾਣਦਾ ਹਾਂ। ਦੱਸ ਦਈਏ ਕਿ ਸਾਲ 2019 ਦੇ ਆਈ. ਪੀ. ਐੱਲ. ਵਿਚ ਮੋਈਨ ਅਲੀ ਰਾਇਲ ਚੈਲੰਜਰਜ਼ ਦੀ ਟੀਮ ਵਿਚ ਵਿਰਾਟ ਕੋਹਲੀ ਦੇ ਨਾਲ ਸਨ।
ਵਿਰਾਟ ਖਿਲਾਫ ਮੋਈਨ ਅਲੀ

ਜੇਕਰ ਟੈਸਟ, ਵਨ ਡੇ ਅਤੇ ਟੀ-20 ਸਵਰੂਪ ਦੀ ਗੱਲ ਕਰੀਏ ਤਾਂ ਮੋਈਨ ਅਲੀ ਨੇ ਵਿਰਾਟ ਕੋਹਲੀ ਨੂੰ ਕੁਲ ਮਿਲਾ ਕੇ 7 ਵਾਰ ਆਊਟ ਕੀਤਾ ਹੈ। ਮੋਈਨ ਨੇ ਜਿਨ੍ਹਾਂ ਬੱਲੇਬਾਜ਼ਾਂ ਦਾ ਸਭ ਤੋਂ ਵੱਧ ਸ਼ਿਕਾਰ ਕੀਤਾ ਹੈ ਉਨ੍ਹਾਂ ਵਿਚੋਂ ਵਿਰਾਟ ਦੂਜੇ ਖਿਡਾਰੀ ਹਨ। ਇਸ ਸੂਚੀ ਵਿਚ ਵੈਸਟਇੰਡੀਜ਼ ਦੇ ਕਾਰਲੋਸ ਬ੍ਰੈਥਵੇਟ ਪਹਿਲੇ ਨੰਬਰ 'ਤੇ ਹਨ। ਮੋਈ ਨੇ ਕਾਰਲੋਸ ਨੂੰ 8 ਵਾਰ ਆਊਟ ਕੀਤਾ ਹੈ।
ਭਾਰਤ-ਇੰਗਲੈਂਡ ਮੈਚ ਤੋਂ ਪਹਿਲਾਂ ਇਕ ਹੋਏ ਭਾਰਤ-ਪਾਕਿ ਫੈਨਜ਼, ਨਾਸਿਰ ਹੁਸੈਨ ਦੀ ਇੰਝ ਕੀਤੀ ਬੋਲਤੀ ਬੰਦ
NEXT STORY