ਸਪੋਰਸਟ ਡੈਸਕ— ਇੰਗਲੈਂਡ ਦੇ ਬਿਹਤਰੀਨ ਸਪਿਨ ਗੇਂਦਬਾਜ਼ਾਂ ’ਚੋ ਇਕ ਰਹੇ ਮੋਂਟੀ ਪਨੇਸਰ ਨੇ ਹੁਣ ਭਾਰਤੀ ਕ੍ਰਿਕਟ ਵਲ ਰੁੱਖ ਕਰ ਲਿਆ ਹੈ। ਕਈ ਸਮਾਂ ਤੋਂ ਇੰਗਲੈਂਡ ਟੀਮ ਤੋਂ ਬਾਹਰ ਚੱਲ ਰਹੇ ਪਨੇਸਰ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਭਾਰਤ ’ਚ ਰਣਜੀ ਕ੍ਰਿਕਟ ਖੇਡਣਾ ਚਾਹੁੰਦੇ ਹਨ। 37 ਸਾਲ ਦੇ ਪਨੇਸਰ ਦਾ ਕਹਿਣਾ ਹੈ ਕਿ ਉਹ ਹੁਣੇ ਵੀ ਪ੍ਰੋਫੈਸ਼ਨਲ ਕ੍ਰਿਕਟ ਖੇਡਣ ਦੀ ਕੋਸ਼ਿਸ਼ ’ਚ ਹਨ। ਜੇਕਰ ਮੈਨੂੰ ਇਸ ਸਾਲ ਕਾਊਂਟੀ ਟੀਮ ’ਚ ਜਗ੍ਹਾ ਨਹੀਂ ਮਿਲੀ ਤਾਂ ਮੇਰਾ ਰੁੱਖ਼ ਰਣਜੀ ਕ੍ਰਿਕੇਟ ਵੱਲ ਹੋਵੇਗਾ। ਪਨੇਸਰ ’ਚ ਰਣਜੀ ਕ੍ਰਿਕਟ ’ਚ ਪਾਂਡੇਚੇਰੀ ਵਲੋਂ ਖੇਡਣ ਦੀ ਗੱਲ ਕਹੀ।
ਇਕ ਅਖਬਾਰ ਨੂੰ ਦਿੱਤੇ ਇੰਟਰਵੀਊ ’ਚ ਪਨੇਸਰ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਪਾਂਡੀਚੇਰੀ ਇਕ ਅਜਿਹੀ ਟੀਮ ਹੈ ਜੋ ਵਿਦੇਸ਼ੀ ਖਿਡਾਰੀਆਂ ਨੂੰ ਖੇਡਣ ਦੀ ਮੰਜ਼ੂਰੀ ਦਿੰਦੀ ਹੈ। ਭਾਰਤ ’ਚ ਕ੍ਰਿਕਟ ਖੇਡਣਾ ਉਂਝ ਵੀ ਅੱਛਾ ਰਹਿੰਦਾ ਹੈ। ਮੋਂਟੀ ਨੇ 2012 ’ਚ ਭਾਰਤ ਦੌਰੇ ’ਤੇ ਆਈ ਇੰਗਲੈਂਡ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਮੋਂਟੀ ਨੇ ਮਹਵਤਨ ਸਾਥੀ ਗਰੀਮ ਸਵਾਨ ਨਾਲ ਮਿਲ ਕੇ ਭਾਰਤੀ ਬੱਲੇਬਾਜ਼ਾਂ ’ਤੇ ਵਿਰਾਮ ਲੱਗਾ ਦਿੱਤਾ ਸੀ।
ਮਿਤਾਲੀ ਰਾਜ ਦੀ ਬਾਇਓਪਿਕ ’ਚ ਇਹ ਐਕਟਰਸ ਨਿਭਾ ਸਕਦੀ ਅਹਿਮ ਭੂਮਿਕਾ
NEXT STORY