ਮਾਨਚੈਸਟਰ— ਸੌਰਭ ਗਾਂਗੁਲੀ ਤੇ ਵੀ. ਵੀ. ਐੱਸ. ਸਮੇਤ ਸਾਬਕਾ ਕ੍ਰਿਕਟਰਾਂ ਨੇ ਨਿਊਜ਼ੀਲੈਂਡ ਵਿਰੁੱਧ ਸੈਮੀਫਾਈਨਲ ਵਿਚ ਮਹਿੰਦਰ ਸਿੰਘ ਧੋਨੀ ਨੂੰ ਬੱਲੇਬਾਜ਼ੀ ਕ੍ਰਮ ਵਿਚ 7ਵੇਂ ਨੰਬਰ 'ਤੇ ਭੇਜਣ ਨੂੰ ਰਣਨੀਤਕ ਖੁੰਝ ਕਰਾਰ ਦਿੱਤਾ। ਇਸ ਦੇ ਨਾਲ ਹੀ ਸਾਬਕਾ ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਵੀ ਮੰਨਿਆ ਕਿ ਕਪਤਾਨ ਵਿਰਾਟ ਕੋਹਲੀ ਨੇ ਧੋਨੀ ਨੂੰ ਉੱਪਰ ਨਾ ਉਤਾਰ ਕੇ ਗਲਤੀ ਕੀਤੀ ਹੈ। ਹਾਰਦਿਕ ਪੰਡਯਾ ਤੇ ਦਿਨੇਸ਼ ਕਰਤਿਕ ਨੂੰ ਧੋਨੀ ਤੋਂ ਪਹਿਲਾਂ ਭੇਜਿਆ ਗਿਆ ਜਦਕਿ ਚੋਟੀ ਕ੍ਰਮ ਬੁਰੀ ਤਰ੍ਹਾਂ ਨਾਲ ਖਿੱਲਰ ਗਿਆ ਸੀ। ਆਖਿਰ 'ਚ ਭਾਰਤ ਇਸ ਮੈਚ 'ਚ 18 ਦੌੜਾਂ ਨਾਲ ਹਾਰ ਗਿਆ। ਲਕਸ਼ਮਣ ਨੇ ਕਿਹਾ ਕਿ ਧੋਨੀ ਨੂੰ ਪੰਡਯਾ ਤੋਂ ਪਹਿਲਾਂ ਬੱਲੇਬਾਜ਼ੀ ਦੇ ਲਈ ਆਉਣਾ ਚਾਹੀਦਾ ਸੀ। ਇਹ ਰਣਨੀਤੀ ਖੁੰਝ ਗਈ। ਧੋਨੀ ਨੂੰ ਦਿਨੇਸ਼ ਕਾਰਤਿਕ ਤੋਂ ਪਹਿਲਾਂ ਭੇਜਿਆ ਜਾਣਾ ਚਾਹੀਦਾ ਸੀ। ਵਿਸ਼ਵ ਕੱਪ 2011 ਦੇ ਫਾਈਨਲ 'ਚ ਵੀ ਖੁਦ ਯੁਵਰਾਜ ਸਿੰਘ ਤੋਂ ਉੱਪਰ ਚੌਥੇ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਆਏ ਸਨ ਤੇ ਵਿਸ਼ਵ ਕੱਪ ਜਿੱਤਣ 'ਚ ਸਫਲ ਰਹੇ।

ਭਾਰਤ ਨੇ ਬਣਾਇਆ ਪਾਵਰ ਪਲੇਅ ਦਾ ਸਭ ਤੋਂ ਘੱਟ ਸਕੋਰ
ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਮੁਕਾਬਲੇ ਵਿਚ ਪਾਵਰ ਪਲੇਅ ਦਾ ਸਭ ਤੋਂ ਘੱਟ ਸਕੋਰ ਬਣਾਇਆ। ਭਾਰਤੀ ਟੀਮ ਦੀਆਂ ਤਿੰਨ ਵਿਕਟਾਂ ਸਿਰਫ 5 ਦੌੜਾਂ 'ਤੇ ਡਿੱਗ ਗਈਆਂ ਅਤੇ ਪਾਵਰ ਪਲੇਅ ਦੀ ਆਖਰੀ ਗੇਂਦ 'ਤੇ ਦਿਨੇਸ਼ ਕਾਰਤਿਕ ਨੇ ਵੀ ਆਪਣੀ ਵਿਕਟ ਗੁਆ ਦਿੱਤੀ। ਸ਼ੁਰੂਆਤੀ 10 ਓਵਰ ਵਿਚ ਸਿਰਫ 24 ਦੌੜਾਂ ਹੀ ਬਣਾ ਸਕੀ, ਜਿਹੜਾ ਇਸ ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਦਾ ਪਾਵਰ ਪਲੇਅ ਵਿਚ ਸਭ ਤੋਂ ਘੱਟ ਸਕੋਰ ਰਿਹਾ। ਨਿਊਜ਼ੀਲੈਂਡ ਦੀ ਟੀਮ ਨੇ ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ ਵਿਚ 27 ਦੌੜਾਂ ਬਣਾਈਆਂ ਸਨ, ਜਿਹੜਾ ਇਸ ਟੂਰਨਾਮੈਂਟ ਵਿਚ ਪਾਵਰ ਪਲੇਅ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।
ਧੋਨੀ ਦੀ ਆਲੋਚਨਾ ਕਰਨਾ ਗਲਤ : ਕਪਿਲ ਦੇਵ
NEXT STORY