ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਪੁਰਸ਼ਾਂ ਦੀ ਪਿਛਲੇ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈ. ਸੀ. ਸੀ. ਦੀ ਇਸ ਸੂਚੀ ’ਚ ਚਾਰ ਭਾਰਤੀ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ ਜੋ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਜ਼ਿਆਦਾ ਹੈ। ਆਈ. ਸੀ. ਸੀ. ਨੇ ਆਪਣੇ ਦਹਾਕੇ ਦੀ ਸਰਵਸ੍ਰੇਸ਼ਠ ਟੀਮ ’ਚ ਤਿੰਨ ਭਾਰਤੀ ਬੱਲੇਬਾਜ਼ਾਂ ਨੂੰ ਜਗ੍ਹਾ ਦਿੱਤੀ ਹੈ ਜਿਸ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਐੱਮ. ਐੱਸ. ਧੋਨੀ ਦੇ ਨਾਂ ਹਨ। ਦੂਜੇ ਪਾਸੇ ਗੇਂਦਬਾਜ਼ਾਂ ’ਚ ਜਸਪ੍ਰੀਤ ਬੁਮਰਾਹ ਇਸ ਟੀਮ ’ਚ ਜਗ੍ਹਾ ਪ੍ਰਾਪਤ ਕਰਨ ’ਚ ਕਾਮਯਾਬ ਹੋ ਸਕੇ ਹਨ।
ਇਹ ਵੀ ਪੜ੍ਹੋ : Cricket Quiz : ਸੁਨੀਲ ਗਾਵਸਕਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ, ਪਰਖੋ ਆਪਣਾ ਕ੍ਰਿਕਟ ਗਿਆਨ
ਭਾਰਤੀ ਟੀ-20 ਕੌਮਾਂਤਰੀ ਟੀਮ ਪਿਛਲੇ ਦਹਾਕੇ ’ਚ ਸਭ ਤੋਂ ਪ੍ਰਮੁੱਖ ਟੀਮਾਂ ’ਚੋਂ ਇਕ ਰਹੀ ਹੈ ਤੇ ਕ੍ਰਿਕਟ ਦੇ ਹਰ ਫ਼ਾਰਮੈਟ ’ਚ ਆਪਣੀ ਕਾਬਲੀਅਤ ਦਿਖਾਈ ਹੈ। ਕੋਹਲੀ ਤੇ ਰੋਹਿਤ ਟੀ-20 ਕ੍ਰਿਕਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ ਜਦਕਿ ਐੱਮ. ਐੱਸ. ਧੋਨੀ ਤੇ ਜਸਪ੍ਰੀਤ ਬੁਮਰਾਹ ਨੇ ਵੀ ਕਈ ਮੌਕਿਆਂ ’ਤੇ ਭਾਰਤੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਆਈ. ਸੀ. ਸੀ. ਨੇ ਆਪਣੀ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਧੋਨੀ ਨੂੰ ਚੁਣਿਆ ਹੈ।
ਇਹ ਵੀ ਪੜ੍ਹੋ : WWE ਰੈਸਲਰ ਲਿਊਕ ਹਾਰਪਰ ਦਾ 41 ਸਾਲ ਦੀ ਉਮਰ ’ਚ ਹੋਇਆ ਦਿਹਾਂਤ, ਸਦਮੇ ’ਚ ਰੈਸਲਿੰਗ ਜਗਤ
ਆਈ. ਸੀ. ਸੀ. ਦੀ ਦਹਾਕੇ ਦੀ ਸਰਵਸ੍ਰੇਸ਼ਠ ਟੀਮ :-
ਰੋਹਿਤ ਸ਼ਰਮਾ, ਕ੍ਰਿਸ ਗੇਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡਿਵੀਲੀਅਰਸ, ਗਲੇਨ ਮੈਕਸਵੇਲ, ਐੱਮ. ਐੱਸ. ਧੋਨੀ (ਕਪਤਾਨ), ਕਾਇਰਾਨ ਪੋਲਾਰਡ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ।
WWE ਰੈਸਲਰ ਲਿਊਕ ਹਾਰਪਰ ਦਾ 41 ਸਾਲ ਦੀ ਉਮਰ ’ਚ ਹੋਇਆ ਦਿਹਾਂਤ, ਸਦਮੇ ’ਚ ਰੈਸਲਿੰਗ ਜਗਤ
NEXT STORY