1. ਗਾਵਸਕਰ ਅਜਿਹਾ ਇਕਲੌਤਾ ਕ੍ਰਿਕਟਰ ਹੈ ਜਿਸ ਨੇ ਵੱਖੋ-ਵੱਖ ਥਾਵਾਂ ’ਤੇ ਲਗਾਤਾਰ ਚਾਰ ਟੈਸਟ ਸੈਂਕੜੇ ਲਾਏ। ਇਕ ਪੋਰਟ ਆਫ਼ ਸਪਨੇ ਹੈ, ਦੂਜਾ ਸਥਾਨ ਕਿਹੜਾ ਹੈ?
(a). ਲੰਡਨ ਦਾ ਲਾਰਡਸ
(b). ਐੱਮ. ਏ. ਚਿਦਾਂਬਰਮ ਸਟੇਡੀਅਮ, ਚੇਨਈ
(c) ਓਲਡ ਟਰੈਫ਼ਰਡ, ਮੈਨਚੈਸਟਰ
(d) ਵਾਨਖੇੜੇ ਸਟੇਡੀਅਮ, ਮੁੰਬਈ
2. 1971 ’ਚ ਇਕ ਤੇਜ਼ ਗੇਂਦਬਾਜ਼ ਟੈਸਟ ਮੈਚ ਦੌਰਾਨ ਗਾਵਸਕਰ ਨੂੰ ਮੈਦਾਨ ’ਚ ਧੱਕਾ ਦੇ ਕੇ ਸੁਰਖ਼ੀਆਂ ’ਚ ਆਇਆ ਸੀ। ਉਹ ਗੇਂਦਬਾਜ਼ ਕੌਣ ਹੈ?
(a) ਮੈਕਲਮ ਮਾਰਸ਼ਲ
(b) ਇਮਰਾਨ ਖਾਨ
(c) ਜਾਨ ਸਨੋਅ
(d) ਡੈਨਿਸ ਲਿੱਲੀ
3. ਗਾਵਸਕਰ ਨੇ ਕਿਸ ਟੀਮ ਖ਼ਿਲਾਫ਼ ਆਪਣਾ ਆਖ਼ਰੀ ਵਨ-ਡੇ ਸੈਂਕੜਾ ਬਣਾਇਆ ਸੀ।
(a) ਨਿਊਜ਼ੀਲੈਂਡ
(b) ਵੈਸਟ ਇੰਡੀਜ਼
(c) ਪਾਕਿਸਤਾਨ
(d) ਇੰਗਲੈਂਡ
4. 1981-82 ’ਚ ਰਣਜੀ ਟਰਾਫੀ ਸੈਮੀਫ਼ਾਈਨਲ ਦੌਰਾਨ ਗਾਵਸਕਰ ਕਿਸ ਕੰਮ ਲਈ ਕਰਿਕਟ ਪੰਡਿਤਾਂ ਲਈ ਬਹਿਸ ਦਾ ਵਿਸ਼ਾ ਬਣੇ?
(a) ਗੇਂਦ ਨੂੰ ਦਰਸ਼ਕਾਂ ਦੀ ਭੀੜ ਵੱਲ ਸੁੱਟਣਾ
(b) ਖੱਬੇ ਹੱਥ ਨਾਲ ਬੱਲੇਬਾਜ਼ੀ ਕਰਨਾ
(c) ਗੇਂਦ ਨਾਲ ਛੇੜਛਾੜ ਕਰਨਾ
(d) ਫੀਲਡ ਅੰਪਾਇਰ ਨਾਲ ਬਹਿਸ ਕਰਨਾ
5. ਟੈਸਟ ਕ੍ਰਿਕਟ ’ਚ ਗਾਵਸਕਰ ਦਾ ਇਕਲੌਤਾ ਸ਼ਿਕਾਰ ਕੌਣ ਹੈ?
(a) ਜਾਵੇਦ ਮੀਆਂਦਾਦ
(b) ਇਮਰਾਨ ਖਾਨ
(c) ਆਸਿਫ਼ ਇਕਬਾਲ
(d) ਜ਼ਹੀਰ ਅੱਬਾਸ
6. ਸੁਨੀਲ ਗਾਵਸਕਰ ਦੇ ਸਬੰਧ ’ਚ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਸਹੀ ਨਹੀਂ ਹੈ?
(a) ਟੈਸਟ ਮੈਚਾਂ ’ਚ ਆਪਣਾ ਬੱਲਾ ਲੈ ਕੇ ਜਾਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ
(b) ਅਜਿਹਾ ਪਹਿਲਾ ਭਾਰਤੀ ਜਿਸ ਨੇ ਟੈਸਟ ਮੈਚ ਦੀਆਂ ਦੋ ਪਾਰੀਆਂ ’ਚ ਸੈਂਕੜੇ ਬਣਾਏ
(c) ਟੈਸਟ ਮੈਚਾਂ ’ਚ 100 ਕੈਚ ਫੜਨ ਵਾਲੇ ਪਹਿਲੇ ਭਾਰਤੀ ਗ਼ੈਰ ਵਿਕਟਕੀਪਰ
(d) ਪਹਿਲਾ ਅਜਿਹਾ ਭਾਰਤੀ ਕ੍ਰਿਕਟਰ ਜਿਸ ਨੇ 10,000 ਟੈਸਟ ਦੌੜਾਂ ਬਣਾਈਆਂ
7. ਸੁਨੀਲ ਗਾਵਸਕਰ ਨੇ ਕਿਸ ਮੈਦਾਨ ’ਤੇ ਸਰ ਡਾਨ ਬਰੈਡਮੈਨ ਦਾ ਸਭ ਤੋਂ ਜ਼ਿਆਦਾ ਟੈਸਟ ਸੈਂਕੜੇ ਲਗਾਉਣ ਦਾ ਰਿਕਾਰਡ ਤੋੜਿਆ?
(a) ਵਾਨਖੇੜੇ ਸਟੇਡੀਅਮ, ਮੁੰਬਈ
(b) ਐੱਮ. ਏ. ਚਿਦਾਂਬਰਮ ਸਟੇਡੀਅਮ, ਚੇਨਈ
(c) ਫ਼ਿਰੋਜ਼ਸ਼ਾਹ ਕੋਟਲਾ, ਦਿੱਲੀ
(d) ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ
8. ਅਜਿਹਾ ਕਿਹੜਾ ਦੇਸ਼ ਜਿੱਥੇ ਗਾਵਸਕਰ ਦਾ ਟੈਸਟ ਸੈਂਕੜਾ ਨਹੀਂ ਸੀ?
(a) ਸ਼੍ਰੀਲੰਕਾ
(b) ਪਾਕਿਸਤਾਨ
(c) ਨਿਊਜ਼ੀਲੈਂਡ
(d) ਆਸਟਰੇਲੀਆ
9. ਕਿਹੜੇ ਸ਼ਹਿਰ ’ਚ ‘‘ਗਾਵਸਕਰ ਪਲੇਸ’ ਹੈ- ਇਕ ਗਲੀ ਸੁਨੀਲ ਗਾਵਸਕਰ ਦੇ ਨਾਂ ’ਤੇ ਸਥਿਤ ਹੈ।
(a) ਤ੍ਰਿਨਿਦਾਦ
(b) ਮੁੰਬਈ
(c) ਵੇਲਿੰਗਟਨ
(d) ਲੰਡਨ
ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-
1. (d)
2. (c)
3. (a)
4. (b)
5. (d)
6. (b)
7. (b)
8. (a)
9. (c)
ਬੇਦੀ ਦੀ ਧਮਕੀ, ਕਿਹਾ- ਕੋਟਲਾ ਸਟੈਂਡ ਤੋਂ ਤੁਰੰਤ ਨਾਂ ਨਹੀਂ ਹਟਾਇਆ ਤਾਂ ਕਰਾਂਗਾ ਕਾਨੂੰਨੀ ਕਾਰਵਾਈ
NEXT STORY